ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਥਿਆਰਬੰਦ ਵਿਅਕਤੀਆਂ ਵੱਲੋਂ ਪਿਓ-ਪੁੱਤ ’ਤੇ ਹਮਲਾ

08:01 AM Aug 08, 2023 IST
ਦੁਕਾਨ ਅੰਦਰ ਦਾਖਲ ਹੁੰਦੇ ਹੋਏ ਨਕਾਬਪੋਸ਼ ਹਮਲਾਵਰਾਂ ਦੀ ਸੀਸੀਟੀਵੀ ਫੁਟੇਜ ਵਿੱਚੋਂ ਲਈ ਤਸਵੀਰ।

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 7 ਅਗਸਤ
ਇਥੇ ਚਾਰ ਅਣਪਛਾਤੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਦਲੀਜ ਰੋਡ ’ਤੇ ਸਥਿਤ ਇੱਟਾਂ ਦੇ ਭੱਠੇ ਦੇ ਮਾਲਕਾਂ ਉੱਪਰ ਕਾਤਲਾਨਾ ਹਮਲਾ ਕਰ ਦਿੱਤਾ। ਹਮਾਲਵਰ ਇੱਕ ਸਫੈਦ ਕਾਰ ਵਿੱਚ ਪਿੱਛੋਂ ਹੀ ਮੂੰਹ ਢੱਕ ਕੇ ਆਏ ਸਨ ਅਤੇ ਸਾਰਿਆਂ ਕੋਲ ਕਿਰਚਾਂ ਅਤੇ ਗੰਡਾਸੇ ਆਦਿ ਹਥਿਆਰ ਸਨ।
ਹਮਲੇ ਵਿੱਚ ਭੱਠਾ ਮਾਲਕ ਦਾ ਬੇਟਾ ਅਭੀ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ ਹੈ ਪਰ ਬਾਹਰ ਕਿਸੇ ਗਾਹਕ ਦੇ ਆ ਜਾਣ ਕਰ ਕੇ ਹਮਲਾਵਰ ਡਰ ਕੇ ਭੱਜ ਗਏ, ਜਿਸ ਨਾਲ ਹੋਰ ਨੁਕਸਾਨ ਹੋਣ ਤੋਂ ਬਚ ਗਿਆ। ਥਾਣਾ ਸਦਰ ਅਹਿਮਦਗੜ੍ਹ ਦੇ ਐੱਸਐੱਚਓ ਅਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦੀ ਹੀ ਮੁਲਜ਼ਮਾਂ ਦੀ ਪਛਾਣ ਕਰ ਲਈ ਜਾਵੇਗੀ। ਭਾਵੇਂ ਅਜੇ ਜ਼ਖ਼ਮੀ ਦੇ ਬਿਆਨ ਲੈਣੇ ਬਾਕੀ ਹਨ ਪਰ ਮੁੱਢਲੀ ਜਾਂਚ ਵਿੱਚ ਮਾਮਲਾ ਨਿੱਜੀ ਰੰਜਿਸ਼ ਦਾ ਲੱਗਦਾ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਕਰੀਬ ਗਿਆਰਾਂ ਵਜੇ ਸਵੇਰੇ ਚਾਰ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਰਮੇਸ਼ ਕੁਮਾਰ ਅਲੂਣੇ ਵਾਲੇ ਦੇ ਭੱਠੇ ਦੇ ਦਫ਼ਤਰ ਵਿੱਚ ਬੈਠੇ ਪਿਉ ਪੁੱਤਰ ’ਤੇ ਹਮਲਾ ਕਰ ਦਿੱਤਾ ਅਤੇ ਥੋੜ੍ਹੀ ਦੇਰ ਵਿੱਚ ਹੀ ਮੁਲਜ਼ਮ ਆਪਣੀ ਕਾਰ ਵਿੱਚ ਫਰਾਰ ਹੋ ਗਏ ਜਿਸ ਦੀ ਨੰਬਰ ਪਲੇਟ ਉੱਪਰ ਜਾਣਬੁੱਝ ਕੇ ਮਿੱਟੀ ਲਗਾਈ ਹੋਈ ਸੀ। ਹਮਲਾਵਰਾਂ ਦੇ ਆਉਣ ਅਤੇ ਜਾਣ ਵੇਲੇ ਦੀ ਸੀਸੀਟੀਵੀ ਫੁਟੇਜ ਦੇ ਅਧਾਰ ’ਤੇ ਪੁਲੀਸ ਹਮਲਾਵਰਾਂ ਨੂੰ ਨੱਪਣ ਦੀ ਕੋਸ਼ਿਸ ਵਿੱਚ ਹੈ।

Advertisement

Advertisement