ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੋਲਿੰਗ ਬੂਥ ਨਾ ਹਟਾਉਣ ’ਤੇ ਸਕੇ ਭਰਾਵਾਂ ਉੱਤੇ ਹਮਲਾ

07:38 AM Jun 06, 2024 IST
ਮ੍ਰਿਤਕ ਗੁਰਮੀਤ ਰਾਮ ਦੀ ਤਸਵੀਰ।

ਇਕਬਾਲ ਸਿੰਘ ਸ਼ਾਂਤ
ਲੰਬੀ, 5 ਜੂਨ
ਲੋਕ ਸਭਾ ਚੋਣਾਂ ਤਹਿਤ ਵੋਟਿੰਗ ਦੌਰਾਨ ਪਿੰਡ ਕੱਖਾਂਵਾਲੀ ਵਿੱਚ ਇੱਕ ਘਰ ਅੱਗਿਓਂ ਕਾਂਗਰਸ ਦਾ ਪੋਲਿੰਗ ਬੂਥ ਨਾ ਹਟਾਉਣ ਦੀ ਰੰਜਿਸ਼ ਵਿੱਚ ਦੋ ਸਕੇ ਭਰਾਵਾਂ ’ਤੇ ਕੀਤੇ ਹਮਲੇ ’ਚ ਗੁਰਮੀਤ ਰਾਮ ਦੀ ਮੌਤ ਹੋ ਗਈ ਜਦਕਿ ਦੂਸਰਾ ਭਰਾ ਮਨਜੀਤ ਰਾਮ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਘਟਨਾ ਸਬੰਧੀ ਕੱਖਾਂਵਾਲੀ ਦੇ ਸਰਪੰਚ (ਭੰਗ) ਤੇ ‘ਆਪ’ ਆਗੂ ਦਲੀਪ ਰਾਮ ਸਮੇਤ 14 ਜਣਿਆਂ ’ਤੇ ਹੱਤਿਆ ਸਣੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਜਿਸ ਵਿੱਚ ‘ਆਪ’ ਆਗੂ ਦੇ ਦੋ ਸਕੇ ਭਰਾ ਵੀ ਨਾਮਜ਼ਦ ਹਨ। ਡੀਐੱਸਪੀ ਫਤਹਿ ਸਿੰਘ ਬਰਾੜ ਨੇ ਪੀੜਤ ਧਿਰ ਨੂੰ ਇਨਸਾਫ਼ ਦਾ ਭਰੋਸਾ ਦਿੱਤਾ ਹੈ ਅਤੇ ਕਿਹਾ ਕਿ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਹਿਲੀ ਜੂਨ ਨੂੰ ਕੱਖਾਂਵਾਲੀ ’ਚ ਕਾਂਗਰਸ ਦਾ ਪੋਲਿੰਗ ਟੈਂਟ ਮਨਜੀਤ ਰਾਮ ਦੇ ਘਰ ਮੂਹਰੇ ਲੱਗਿਆ ਸੀ। ਸੱਤਾਧਾਰੀ ਧਿਰ ‘ਆਪ’ ਆਗੂ ਸਰਪੰਚ ਦਲੀਪ ਰਾਮ ਨੇ ਮਨਜੀਤ ਰਾਮ ਅਤੇ ਗੁਰਮੀਤ ਰਾਮ ਨੂੰ ਕਾਂਗਰਸ ਦਾ ਪੋਲਿੰਗ ਬੂਥ ਹਟਾਉਣ ਲਈ ਆਖਿਆ। ਮ੍ਰਿਤਕ ਦੇ ਪੁੱਤਰ ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ (ਗੁਰਮੀਤ ਰਾਮ) ਅਤੇ ਚਾਚੇ ਨੇ ਬੂਥ ਹਟਾਉਣ ਤੋਂ ਨਾਂਹ ਕਰ ਦਿੱਤੀ, ਜਿਸ ਤੋਂ ਦਲੀਪ ਰਾਮ ਖਫ਼ਾ ਹੋ ਗਿਆ। ਗੁਰਜੰਟ ਮੁਤਾਬਕ ਸ਼ਾਮ 6.30 ਵਜੇ ਦਲੀਪ ਰਾਮ ਸਰਪੰਚ, ਹਰਬੰਸ ਰਾਮ, ਮਲਕੀਤ ਰਾਮ, ਸੰਦੀਪ ਰਾਮ, ਬੂਟਾ ਰਾਮ, ਗਗਨਦੀਪ ਰਾਮ ਆਦਿ ਮਾਰੂ ਹਥਿਆਰਾਂ ਸਣੇ ਉਨ੍ਹਾਂ ਦੇ ਘਰ ’ਚ ਵੜ ਗਏ ਅਤੇ ਗੁਰਮੀਤ ਰਾਮ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਗੁਰਮੀਤ ਰਾਮ ਨੂੰ ਛੁਡਾਉਣ ਗਏ ਉਸ ਦੇ ਭਰਾ ਮਨਜੀਤ ਰਾਮ ਦੇ ਸਿਰ ’ਤੇ ਦਲੀਪ ਰਾਮ ਨੇ ਗੰਡਾਸੇ ਨਾਲ ਵਾਰ ਕਰ ਦਿੱਤਾ। ਗੁਰਜੰਟ ਨੇ ਦੱਸਿਆ ਕਿ ਜਦੋਂ ਉਹ ਜ਼ਖ਼ਮੀ ਗੁਰਮੀਤ ਰਾਮ ਤੇ ਮਨਜੀਤ ਰਾਮ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੰਬੀ ਲਿਜਾ ਰਹੇ ਸਨ ਤਾਂ ਜਸਵੀਰ ਸਿੰਘ ਉਰਫ਼ ਟੀਨਾ, ਹਰਸ਼ਪਿੰਦਰ, ਰਮੇਸ਼, ਅੰਮ੍ਰਿਤਪਾਲ ਵਾਸੀਆਨ ਪੰਜਾਵਾ ਨੇ ਉਸ ਦੇ ਪਿਤਾ ਤੇ ਚਾਚੇ ’ਤੇ ਫਿਰ ਹਮਲਾ ਕਰ ਦਿੱਤਾ, ਜਿਸ ਮਗਰੋਂ ਗੁਰਮੀਤ ਰਾਮ ਦੀ ਮੌਤ ਹੋ ਗਈ।

Advertisement

Advertisement