ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੌਪਟਾ ਖੇਤਰ ਦੇ ਕਈ ਪਿੰਡਾਂ ਵਿੱਚ ਗੁਲਾਬੀ ਸੁੰਡੀ ਦਾ ਹਮਲਾ

02:56 PM Jun 30, 2023 IST

ਜਗਤਾਰ ਸਮਾਲਸਰ

Advertisement

ਏਲਨਾਬਾਦ, 29 ਜੂਨ

ਨਾਥੂਸਰੀ ਚੌਪਟਾ ਖੇਤਰ ਦੇ ਰੂਪਾਵਾਸ, ਰਾਏਪੁਰ, ਬੱਕਰੀਆਵਾਲੀ, ਗੁੜੀਆ ਖੇੜਾ ਸਹਿਤ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਨਰਮੇ ਦੀ ਫ਼ਸਲ ‘ਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨ ਪ੍ਰੇਸ਼ਾਨ ਹਨ। ਕਿਸਾਨਾਂ ਨੇ ਹੁਣੇ ਹੀ ਨਰਮੇ ਦੀ ਫ਼ਸਲ ‘ਤੇ ਕੀਟਨਾਸ਼ਕਾਂ ਦੀ ਵਰਤੋਂਂ ਸ਼ੁਰੂ ਕਰ ਦਿੱਤੀ ਹੈ। ਇਸ ਕਾਰਨ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦੇ ਨਾਲ-ਨਾਲ ਆਰਥਿਕ ਨੁਕਸਾਨ ਵੀ ਝੱਲਣਾ ਪੈ ਰਿਹਾ ਹੈ। ਕਿਸਾਨ ਪ੍ਰਮੋਦ ਕੁਮਾਰ, ਦੇਵੀ ਲਾਲ, ਸਤਪਾਲ ਸਿੰਘ, ਕ੍ਰਿਸ਼ਨ ਪੂਨੀਆ, ਜਗਦੀਸ਼ ਰੂਪਵਾਸ ਨੇ ਦੱਸਿਆ ਕਿ ਨਰਮੇ ਦੀ ਫ਼ਸਲ ‘ਤੇ ਸ਼ੁਰੂਆਤੀ ਦੌਰ ਵਿੱਚ ਹੀ ਗੁਲਾਬੀ ਸੁੰਡੀ ਦਾ ਹਮਲਾ ਹੋ ਗਿਆ ਹੈ। ਕਿਸਾਨਾਂ ਨੇ ਆਖਿਆ ਕਿ ਇਸ ਵਾਰ ਬੀਜ ਦੀ ਗੁਣਵੱਤਾ ਵਿੱਚ ਫਰਕ ਹੈ, ਜਿਸ ਕਾਰਨ ਕਿਸਾਨਾਂ ਨੂੰ ਸਮੇਂ ਤੋਂ ਪਹਿਲਾਂ ਹੀ ਨਰਮੇ ਵਿੱਚ ਗੁਲਾਬੀ ਸੁੰਡੀ ਅਤੇ ਉਖੇੜਾ ਵਰਗੀਆਂ ਬਿਮਾਰੀਆਂ ਨਾਲ ਲੜਨਾ ਪੈ ਰਿਹਾ ਹੈ।

Advertisement

ਨਾਥੂਸਰੀ ਚੌਪਟਾ ਦੇ ਖੇਤੀਬਾੜੀ ਅਧਿਕਾਰੀ ਸੰਤ ਲਾਲ ਨੇ ਕਿਹਾ ਕਿ ਨਰਮੇ ਦੀ ਫ਼ਸਲ ‘ਤੇ ਜਦੋਂ ਗੁਲਾਬੀ ਸੁੰਡੀ ਦਾ ਹਮਲਾ ਹੋ ਜਾਂਦਾ ਹੈ ਤਾਂ ਇਸ ਨੂੰ ਕਾਬੂ ਕਰਨਾ ਮੁਸ਼ਕਲ ਹੁੰਦਾ ਹੈ। ਕਿਸਾਨ ਆਪਣੇ ਖੇਤਾਂ ਵਿੱਚ ਪੁਰਾਣੇ ਨਰਮੇ ਦੀਆਂ ਛਟੀਆਂ ਨੂੰ ਇਕੱਠਾ ਨਾ ਕਰਨ। ਇਹ ਸੁੰਡੀ ਪੁਰਾਣੀਆਂ ਛਟੀਆਂ ਵਿੱਚ ਜ਼ਿਆਦਾ ਅੰਡੇ ਦਿੰਦੀ ਹੈ। ਕਿਸਾਨ ਇੱਕ ਏਕੜ ਵਿੱਚ ਲਗਪਗ 4 ਫੈਰਮੈਨ ਟਰੈੱਪ ਲਗਾਉਣ। ਗੁਲਾਬੀ ਸੁੰਡੀ ਵਰਗੇ ਕੀੜੇ ਫਰਮੈਨ ਟਰੈਪ ਵਿੱਚ ਜਮ੍ਹਾਂ ਹੋ ਜਾਂਦੇ ਹਨ। ਕਿਸਾਨ 100-150 ਰੁਪਏ ਵਿੱਚ ਫੈਰਮਨ ਟਰੈਪ ਆਸਾਨੀ ਨਾਲ ਖਰੀਦ ਸਕਦੇ ਹਨ।। ਖੇਤੀਬਾੜੀ ਵਿਭਾਗ ਵੱਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਇਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ।

Advertisement
Tags :
ਸੁੰਡੀ:ਹਮਲਾਖੇਤਰਗੁਲਾਬੀਚੌਪਟਾਪਿੰਡਾਂਵਿੱਚ
Advertisement