ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਜ਼ਰਾਈਲ ਵੱਲੋਂ ਗਾਜ਼ਾ ਦੇ ‘ਸੇਫ ਜ਼ੋਨ’ ਵਿੱਚ ਹਮਲਾ, 17 ਫ਼ਲਸਤੀਨੀ ਹਲਾਕ

07:28 AM Jul 17, 2024 IST

ਦੀਰ ਅਲ-ਬਲਾਹ, 16 ਜੁਲਾਈ
ਇਜ਼ਰਾਈਲ ਵੱਲੋਂ ਦੱਖਣੀ ਗਾਜ਼ਾ ਪੱਟੀ ਦੇ ਖਾਨ ਯੂਨਿਸ ਸ਼ਹਿਰ ਦੇ ਬਾਹਰਵਾਰ ‘ਸੇਫ ਜ਼ੋਨ’ ਐਲਾਨੇ ਖੇਤਰ ਵਿੱਚ ਕੀਤੇ ਹਵਾਈ ਹਮਲੇ ਵਿੱਚ 17 ਫ਼ਲਸਤੀਨੀਆਂ ਦੀ ਮੌਤ ਹੋ ਗਈ। ਇਸ ਤਰ੍ਹਾਂ ਇਜ਼ਰਾਈਲ ਵੱਲੋਂ ਬੀਤੀ ਰਾਤ ਤੋਂ ਅੱਜ ਸਵੇਰ ਤੱਕ ਉੱਤਰੀ ਤੇ ਕੇਂਦਰੀ ਗਾਜ਼ਾ ਵਿੱਚ ਕੀਤੇ ਹਵਾਈ ਹਮਲਿਆਂ ਵਿੱਚ ਮਰਨ ਵਾਲਿਆਂ ਦੀ ਘੱਟੋ-ਘੱਟ ਗਿਣਤੀ 60 ਤੋਂ ਵੱਧ ਗਈ ਹੈ। ਨਾਸੇਰ ਹਸਪਤਾਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਮਲਾ ਮੁਵਾਸੀ ਵਿੱਚ ਇੱਕ ਗੈਸ ਸਟੇਸ਼ਨ ਨੇੜੇ ਹੋਇਆ। ਇਜ਼ਰਾਇਲੀ ਹਮਲਿਆਂ ਕਾਰਨ ਗਾਜ਼ਾ ਦੇ ਹੋਰ ਹਿੱਸਿਆਂ ਤੋਂ ਉੱਜੜ ਕੇ ਆਏ ਹਜ਼ਾਰਾਂ ਫ਼ਲਸਤੀਨੀਆਂ ਨੇ ਇਸ ਇਲਾਕੇ ਅੰਦਰ ਸ਼ਰਨ ਲਈ ਹੋਈ ਹੈ। ਇਜ਼ਰਾਇਲੀ ਫੌਜ ਨੇ ਇਸ ਨੂੰ ‘ਸੇਫ ਜ਼ੋਨ’ ਐਲਾਨਿਆ ਹੋਇਆ ਹੈ ਅਤੇ ਫ਼ਲਸਤੀਨੀਆਂ ਨੂੰ ਇਸ ਥਾਂ ਡੇਰੇ ਲਾਉਣ ਲਈ ਕਿਹਾ ਗਿਆ ਹੈ। ਇਜ਼ਰਾਈਲ ਤੇ ਹਮਾਸ ਦਰਮਿਆਨ ਤਾਜ਼ਾ ਜੰਗਬੰਦੀ ਦੀ ਤਜਵੀਜ਼ ’ਤੇ ਵਿਚਾਰ-ਚਰਚਾ ਦੇ ਬਾਵਜੂਦ ਤਬਾਹਕੁਨ ਹਿੰਸਾ ਜਾਰੀ ਹੈ। ਹਸਪਤਾਲ ਮੁਤਾਬਕ, ਇਜ਼ਰਾਈਲ ਵੱਲੋਂ ਕੇਂਦਰੀ ਗਾਜ਼ਾ ਪੱਟੀ ਵਿੱਚ ਬੀਤੀ ਰਾਤ ਕੀਤੇ ਹਮਲਿਆਂ ਵਿੱਚ ਔਰਤਾਂ ਤੇ ਬੱਚਿਆਂ ਸਮੇਤ 24 ਜਣਿਆਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਨੁਸੇਰਤ ਅਤੇ ਜਵੈਦਾ ਵਿੱਚ ਹੋਈਆਂ ਮੌਤਾਂ ਵਿੱਚ ਦਸ ਔਰਤਾਂ ਤੇ ਚਾਰ ਬੱਚੇ ਸ਼ਾਮਲ ਹਨ। ਇਹ ਹਮਲੇ ਹਮਾਸ ਵੱਲੋਂ ਇਹ ਕਹੇ ਜਾਣ ਤੋਂ ਕੁੱਝ ਦਿਨ ਮਗਰੋਂ ਹੋਏ ਹਨ ਕਿ ਨੌ ਮਹੀਨਿਆਂ ਤੋਂ ਚੱਲ ਰਹੀ ਜੰਗ ਨੂੰ ਖ਼ਤਮ ਕਰਨ ਲਈ ਜੰਗਬੰਦੀ ਸਬੰਧੀ ਗੱਲਬਾਤ ਜਾਰੀ ਰਹੇਗੀ, ਭਾਵੇਂ ਇਜ਼ਰਾਈਲ ਨੇ ਅਤਿਵਾਦੀ ਜਥੇਬੰਦੀ ਦੇ ਸੀਨੀਅਰ ਫੌਜੀ ਕਮਾਂਡਰ ਮੁਹੰਮਦ ਦੀਫ ਨੂੰ ਨਿਸ਼ਾਨਾ ਬਣਾਇਆ ਹੈ। -ਏਪੀ

Advertisement

Advertisement
Advertisement