ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨ ਦੇ ਘਰੇਲੂ ਸਾਮਾਨ ਦੀ ਕੁਰਕੀ ਰੋਕੀ

07:47 PM Jun 29, 2023 IST

ਪੱਤਰ ਪ੍ਰੇਰਕ

Advertisement

ਭਵਾਨੀਗੜ੍ਹ, 27 ਜੂਨ

ਇੱਥੋ ਨੇੜਲੇ ਪਿੰਡ ਜੌਲੀਆਂ ਵਿੱਚ ਅੱਜ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨ ਅਵਤਾਰ ਸਿੰਘ ਦੇ ਘਰ ਦੇ ਸਾਮਾਨ ਦੀ ਕੁਰਕੀ ਕਰਨ ਆਏ ਅਧਿਕਾਰੀਆਂ ਨੂੰ ਕਾਰਵਾਈ ਕਰਨ ਤੋਂ ਰੋਕਿਆ ਗਿਆ। ਇਸ ਮੌਕੇ ਯੂਨੀਅਨ ਦੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ ਅਤੇ ਜਨਰਲ ਸਕੱਤਰ ਜਸਵੀਰ ਸਿੰਘ ਗੱਗੜਪੁਰ ਨੇ ਦੱਸਿਆ ਕਿ ਸੂਦਖੋਰਾਂ ਵੱਲੋਂ ਪਹਿਲਾਂ ਪੀੜਤ ਕਿਸਾਨ ਅਵਤਾਰ ਸਿੰਘ ਦੀ ਜ਼ਮੀਨ ਉੱਤੇ ਜਬਰੀ ਕਬਜ਼ਾ ਕਰਨ ਦੀ ਕਾਰਵਾਈ ਕੀਤੀ ਗਈ,ਜਿਸ ਖ਼ਿਲਾਫ਼ ਯੂਨੀਅਨ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਅੱਜ ਨੀਲਮ ਗੋਇਲ ਪੁੱਤਰੀ ਤਰਸੇਮ ਚੰਦ ਵੱਲੋਂ ਕਿਸਾਨ ਅਵਤਾਰ ਸਿੰਘ ਦੇ ਘਰ ਦੇ ਸਾਮਾਨ ਮੱਝਾਂ, ਟਰੈਕਟਰ, ਫਰਿੱਜ, ਮੋਟਰਸਾਈਕਲ, ਆਦਿ ਦੀ ਕੁਰਕੀ ਲਿਆਂਦੀ ਗਈ। ਕੁਰਕੀ ਕਰਨ ਲਈ ਨੀਲਮ ਗੋਇਲ ਦੇ ਭਰਾ ਅਨਿਲ ਗੋਇਲ ਤੇ ਮੁਨੀਸ਼ ਗੋਇਲ ਦੇ ਨਾਲ ਪੁਲੀਸ ਚੌਕੀ ਜੌਲੀਆਂ ਦੇ ਮੁਲਾਜ਼ਮ ਅਤੇ ਅਦਾਲਤ ਵਿੱਚੋਂ ਰੁੱਕਾ ਦੇਣ ਵਾਲਾ ਮੁਲਾਜ਼ਮ ਸਨ।

Advertisement

ਉਨ੍ਹਾਂ ਕਿਹਾ ਕਿ ਯੂਨੀਅਨ ਵੱਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕੁਰਕੀ ਕਰਨ ਦੀ ਕਾਰਵਾਈ ਨੂੰ ਰੋਕਿਆ ਗਿਆ। ਉਨ੍ਹਾਂ ਕਿਹਾ ਕਿ ਯੂਨੀਅਨ ਕਿਸੇ ਵੀ ਕਿਸਾਨ ਦੀ ਜ਼ਮੀਨ ਅਤੇ ਘਰ ਦੀ ਕੁਰਕੀ ਨਹੀਂ ਹੋਣ ਦੇਵੇਗੀ। ਇਸ ਮੌਕੇ ਯੂਨੀਅਨ ਦੇ ਖਜ਼ਾਨਚੀ ਬਲਵਿੰਦਰ ਸਿੰਘ ਘਨੌੜ ਜੱਟਾਂ, ਸਹਾਇਕ ਸਕੱਤਰ ਅਮਨਦੀਪ ਸਿੰਘ ਮਹਿਲਾਂ, ਪ੍ਰਚਾਰ ਸਕੱਤਰ ਕਰਮ ਚੰਦ ਪੰਨਵਾਂ, ਸਲਾਹਕਾਰ ਗੁਰਜੇਤ ਸਿੰਘ, ਸਲਾਹਕਾਰ ਕਸ਼ਮੀਰ ਸਿੰਘ ਆਲੋਅਰਖ ਅਤੇ ਲਾਡੀ ਬਖੋਪੀਰ ਸਮੇਤ ਕਿਸਾਨ ਤੇ ਬੀਬੀਆਂ ਹਾਜ਼ਰ ਸਨ। ਦੂਜੇ ਪਾਸੇ ਕੁਰਕੀ ਕਰਨ ਆਏ ਵਿਅਕਤੀ ਤੇ ਪੁਲੀਸ ਮੁਲਾਜ਼ਮਾਂ ਨੇ ਦੱਸਿਆ ਕਿ ਉਹ ਅਦਾਲਤ ਦੇ ਹੁਕਮਾਂ ਅਨੁਸਾਰ ਕਾਰਵਾਈ ਕਰਨ ਲਈ ਆਏ ਸਨ, ਪਰ ਕਿਸਾਨਾਂ ਦੇ ਵਿਘਨ ਪਾਉਣ ਕਾਰਨ ਵਾਪਸ ਪਰਤ ਗਏ।

Advertisement
Tags :
ਸਾਮਾਨਕਿਸਾਨਕੁਰਕੀਘਰੇਲੂਰੋਕੀ
Advertisement