ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਮਝ ਦੀ ਘਾਟ ਕਾਰਨ ਹੋਇਆ ਧਰਮ ਦੇ ਨਾਂ ’ਤੇ ਜ਼ੁਲਮ: ਭਾਗਵਤ

06:18 AM Dec 23, 2024 IST

ਅਮਰਾਵਤੀ (ਮਹਾਰਾਸ਼ਟਰ): ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਧਰਮ ਦੇ ਨਾਂ ’ਤੇ ਹੋਣ ਵਾਲੇ ਸਾਰੇ ਜ਼ੁਲਮ ਤੇ ਅੱਤਿਆਚਾਰ ਗ਼ਲਤਫਹਿਮੀ ਅਤੇ ਧਰਮ ਬਾਰੇ ਸਮਝ ਦੀ ਘਾਟ ਕਾਰਨ ਹੋਏ ਹਨ। ਉਹ ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ‘ਮਹਾਅਨੁਭਵ ਆਸ਼ਰਮ’ ਦੇ ਸ਼ਤਾਬਦੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਧਰਮ ਮਹੱਤਵਪੂਰਨ ਹੈ ਅਤੇ ਇਸ ਦੀ ਸਹੀ ਤਾਲੀਮ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਕਿਉਂਕਿ ਧਰਮ ਦਾ ਗਲਤ ਅਤੇ ਅਧੂਰਾ ਗਿਆਨ ਅਧਰਮ ਵੱਲ ਲੈ ਜਾਂਦਾ ਹੈ। ਧਰਮ ਦੇ ਨਾਂ ’ਤੇ ਦੁਨੀਆਂ ਵਿਚ ਜੋ ਵੀ ਜ਼ੁਲਮ ਅਤੇ ਅੱਤਿਆਚਾਰ ਹੋਏ ਹਨ, ਅਸਲ ਵਿਚ ਉਹ ਗ਼ਲਤਫਹਿਮੀ ਅਤੇ ਧਰਮ ਬਾਰੇ ਸਮਝ ਦੀ ਘਾਟ ਕਾਰਨ ਹੋਏ ਹਨ।’’ ਉਨ੍ਹਾਂ ਕਿਹਾ ਕਿ ਧਰਮ ਦੀ ਹੋਂਦ ਹਮੇਸ਼ਾ ਤੋਂ ਰਹੀ ਹੈ ਅਤੇ ਸਭ ਕੁਝ ਇਸੇ ਦੇ ਮੁਤਾਬਕ ਚੱਲਦਾ ਹੈ। ਇਸੇ ਲਈ ਇਸ ਨੂੰ ਸਨਾਤਨ ਕਿਹਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਧਰਮ ਦੀ ਪਾਲਣਾ ਹੀ ਧਰਮ ਦੀ ਰੱਖਿਆ ਹੈ। -ਪੀਟੀਆਈਸਵਾਮੀ ਰਾਮਭੱਦਰਾਚਾਰੀਆ ਵੱਲੋਂ ਭਾਗਵਤ ਦੀ ਟਿੱਪਣੀ ’ਤੇ ਇਤਰਾਜ਼ਨਵੀਂ ਦਿੱਲੀ: ਜਗਦਗੁਰੂ ਸਵਾਮੀ ਰਾਮਭੱਦਰਾਚਾਰੀਆ ਨੇ ਮੋਹਨ ਭਾਗਵਤ ਦੀਆਂ ਤਾਜ਼ਾ ਟਿੱਪਣੀਆਂ ’ਤੇ ਸਖ਼ਤ ਇਤਰਾਜ਼ ਜਤਾਇਆ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਕੁੱਝ ਖਾਹਿਸ਼ਮੰਦ ਸਿਆਸਤਦਾਨ ‘ਹਿੰਦੂਆਂ ਦੇ ਨੇਤਾ’ ਬਣਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਖ਼ਬਰ ਏਜੰਸੀ ਨਾਲ ਗੱਲ ਕਰਦਿਆਂ ਸਵਾਮੀ ਰਾਮਭੱਦਰਾਚਾਰੀਆ ਨੇ ਕਿਹਾ, ‘‘ਮੈਂ ਮੋਹਨ ਭਾਗਵਤ ਦੇ ਬਿਆਨ ਨਾਲ ਪੂਰੀ ਤਰ੍ਹਾਂ ਅਸਹਿਮਤ ਹਾਂ। ਮੈਂ ਸਪਸ਼ਟ ਕਰ ਦੇਵਾਂ ਕਿ ਮੋਹਨ ਭਾਗਵਤ ਸਾਡੇ ਅਨੁਸ਼ਾਸਨਵਾਦੀ ਨਹੀਂ ਹਨ, ਸਗੋਂ ਅਸੀਂ ਹਾਂ।’’ ਮੋਹਨ ਭਾਗਵਤ ਨੇ ਮੰਦਰ-ਮਸਜਿਦ ਵਿਵਾਦਾਂ ਨੂੰ ਮੁੜ ਚੁੱਕੇ ਜਾਣ ’ਤੇ ਵੀਰਵਾਰ ਨੂੰ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਅਜਿਹੇ ਮੁੱਦੇ ਨਾ ਚੁੱਕਣ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਮੰਦਰ-ਮਸਜਿਦ ਵਿਵਾਦ ਨੂੰ ਹਵਾ ਦੇ ਕੇ ਅਤੇ ਫਿਰਕਾਪ੍ਰਸਤੀ ਫੈਲਾ ਕੇ ਕੋਈ ਵਿਅਕਤੀ ‘ਹਿੰਦੂਆਂ ਦਾ ਨੇਤਾ’ ਨਹੀਂ ਬਣ ਸਕਦਾ। ਧਾਰਮਿਕ ਆਗੂ ਨੇ ਸੰਭਲ ਵਿੱਚ ਪੈਦਾ ਹੋਏ ਤਣਾਅ ’ਤੇ ਵੀ ਟਿੱਪਣੀ ਕੀਤੀ ਅਤੇ ਸਥਿਤੀ ਨੂੰ ਬੇਹੱਦ ਚਿੰਤਾਜਨਕ ਦੱਸਿਆ। ਉਨ੍ਹਾਂ ਕਿਹਾ, ‘‘ਸੰਭਲ ਵਿੱਚ ਇਸ ਸਮੇਂ ਜੋ ਕੁੱਝ ਹੋ ਰਿਹਾ ਹੈ, ਉਹ ਬਹੁਤ ਬੁਰਾ ਹੈ। ਹਾਲਾਂਕਿ, ਹਾਂ ਪੱਖੀ ਪਹਿਲੂ ਇਹ ਹੈ ਕਿ ਚੀਜ਼ਾਂ ਹਿੰਦੂਆਂ ਦੇ ਪੱਖ ਵਿੱਚ ਸਾਹਮਣੇ ਆ ਰਹੀਆਂ ਹਨ। ਅਸੀਂ ਇਸ ਨੂੰ ਅਦਾਲਤਾਂ, ਵੋਟਾਂ ਅਤੇ ਲੋਕਾਂ ਦੇ ਸਮਰਥਨ ਨਾਲ ਸੁਰੱਖਿਅਤ ਕਰਾਂਗੇ।’’ -ਆਈਏਐਨਐਸ

Advertisement

Advertisement