ਏਟੀਪੀ ਫਾਈਨਲਜ਼: ਜ਼ੈਵੇਰੇਵ ਨੇ ਅਲਕਰਾਜ਼ ਨੂੰ ਹਰਾਇਆ
07:13 AM Nov 15, 2023 IST
Advertisement
ਤੁਰਿਨ, 14 ਨਵੰਬਰ
ਪਿਛਲੇ ਸੀਜ਼ਨ ਦੇ ਅੰਤ ਵਿੱਚ ਪਹਿਲੇ ਸਥਾਨ ’ਤੇ ਰਹੇ ਟੈਨਿਸ ਖਿਡਾਰੀ ਕਾਰਲੋਸ ਅਲਕਰਾਜ਼ ਨੂੰ ਈਟੀਪੀ ਫਾਈਨਲਜ਼ ਦੇ ਆਪਣੇ ਪਹਿਲੇ ਮੈਚ ਵਿੱਚ ਦੋ ਵਾਰ ਦੇ ਚੈਂਪੀਅਨ ਅਲੈਗਜ਼ੈਂਡਰ ਜ਼ੈਵੇਰੇਵ ਤੋਂ 6-7 (3), 6-3, 6-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 20 ਸਾਲਾ ਅਲਕਰਾਜ਼ ਪਿਛਲੇ ਸਾਲ ਪੇਟ ਦੀ ਸੱਟ ਕਾਰਨ ਇਸ ਟੂਰਨਾਮੈਂਟ ਵਿੱਚ ਹਿੱਸਾ ਨਹੀਂ ਲੈ ਸਕਿਆ ਸੀ। ਦੂਜੇ ਮੈਚ ਵਿੱਚ ਦਾਨਿਲ ਮੈਦਵੇਦੇਵ ਨੇ ਆਪਣੇ ਦੋਸਤ ਆਂਦਰੇ ਰੁਬਲੇਵ ਨੂੰ 6-4, 6-2 ਨਾਲ ਮਾਤ ਦਿੱਤੀ। ਜ਼ਿਕਰਯੋਗ ਹੈ ਕਿ ਨੋਵਾਕ ਜੋਕੋਵਿਚ ਅਤੇ ਯਾਨਿਕ ਸਿਨੇਰ ਐਤਵਾਰ ਨੂੰ ਆਪੋ-ਆਪਣੇ ਸ਼ੁਰੂਆਤੀ ਗੇੜ ਦੇ ਮੈਚ ਜਿੱਤ ਚੁੱਕੇ ਹਨ। -ਏਪੀ
Advertisement
Advertisement