ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖੋ-ਖੋ ਵਿੱਚ ਅਤਲਾ ਕਲਾਂ ਅਤੇ ਰੱਸਾਕਸ਼ੀ ’ਚ ਰੱਲਾ ਦੀਆਂ ਕੁੜੀਆਂ ਮੋਹਰੀ

07:52 AM Jul 26, 2024 IST
ਸਕੂਲ ਖੇਡਾਂ ਦੀਆਂ ਜੇਤੂ ਖਿਡਾਰਨਾਂ ਦੀ ਹੌਸਲਾ-ਅਫ਼ਜ਼ਾਈ ਕਰਦੇ ਹੋਏ ਪਤਵੰਤੇ।

ਪੱਤਰ ਪ੍ਰੇਰਕ
ਮਾਨਸਾ, 25 ਜੁਲਾਈ
ਗਰਮ ਰੁੱਤ ਜ਼ੋਨਲ ਸਕੂਲ ਖੇਡਾਂ ਦੇ ਚੌਥੇ ਦਿਨ ਅੱਜ ਕਾਮਰੇਡ ਜੰਗੀਰ ਸਿੰਘ ਜੋਗਾ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਵਿੱਚ ਲੜਕੀਆਂ ਦੇ ਖੋ-ਖੋ ਦੇ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕਰਨ ਲਈ ਆਦਰਸ਼ ਸਕੂਲ ਭੁਪਾਲ ਦੇ ਪ੍ਰਿੰਸੀਪਲ ਅਮਰਨਦੀਪ ਸਿੰਘ, ਗਲੋਬਲ ਅਕੈਡਮੀ ਅਕਲੀਆ ਦੇ ਪ੍ਰਿੰਸੀਪਲ ਰਾਜ ਕੁਮਾਰ, ਸਕੂਲ ਮੁਖੀ ਪਰਵਿੰਦਰ ਸਿੰਘ ਅਤੇ ਜ਼ੋਨ ਪ੍ਰਧਾਨ ਪ੍ਰਿੰਸੀਪਲ ਅਵਤਾਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜ਼ੋਨਲ ਸਕੱਤਰ ਵਿਨੋਦ ਕੁਮਾਰ ਦੱਸਿਆ ਕਿ ਅੱਜ ਹੋਏ ਲੜਕੀਆਂ ਦੇ ਖੋ-ਖੋ ਅੰਡਰ-14 ਵਿੱਚ ਸਸਸਸ ਅਤਲਾ ਕਲਾਂ ਨੇ ਪਹਿਲਾ, ਸਹਸ ਭੁਪਾਲ ਨੇ ਦੂਜਾ ਤੇ ਸਸਸਸ ਉੱਭਾ-ਬੁਰਜ ਢਿੱਲਵਾਂ ਨੇ ਤੀਜਾ, ਅੰਡਰ-17 ਵਿੱਚ ਸਸਸਸ ਅਤਲਾ ਕਲਾਂ ਨੇ ਪਹਿਲਾ, ਸਸਸਸ ਉੱਭਾ-ਬੁਰਜ ਢਿੱਲਵਾਂ ਨੇ ਦੂਜਾ ਤੇ ਸਸਸਸ ਰੱਲਾ (ਕੁ) ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਰੱਸਾਕਸ਼ੀ ਅੰਡਰ-17 (ਲੜਕੀਆਂ) ’ਚੋਂ ਸਸਸ ਰੱਲਾ (ਕੁ) ਨੇ ਪਹਿਲਾ, ਗੁਰਕੁਲ ਅਕੈਡਮੀ ਉੱਭਾ ਨੇ ਦੂਜਾ ਤੇ ਗਲੋਬਲ ਅਕੈਡਮੀ ਅਕਲੀਆ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਸਰਬਜੀਤ ਕੌਰ, ਜਸਵਿੰਦਰ ਕੌਰ, ਵੀਰਪਾਲ ਕੌਰ, ਪਾਲਾ ਸਿੰਘ ਭੀਖੀ, ਸਮਰਜੀਤ ਸਿੰਘ ਬੱਬੀ, ਅਵਤਾਰ ਸਿੰਘ, ਦਰਸ਼ਨ ਸਿੰਘ, ਜਗਸੀਰ ਸਿੰਘ ਝੱਬਰ, ਦਲਵੀਰ ਸਿੰਘ, ਰਾਜਦੀਪ ਸਿੰਘ, ਗਗਨਦੀਪ ਕੌਰ, ਅਮਨਦੀਪ ਕੌਰ, ਕਰਮਜੀਤ ਕੌਰ ਤੇ ਹੋਰ ਹਾਜ਼ਰ ਸਨ।

Advertisement

Advertisement
Advertisement