For the best experience, open
https://m.punjabitribuneonline.com
on your mobile browser.
Advertisement

ਆਤਿਸ਼ੀ ਨੇ ਐਲਜੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ

10:20 AM Jun 10, 2024 IST
ਆਤਿਸ਼ੀ ਨੇ ਐਲਜੀ ਨੂੰ ਪੱਤਰ ਲਿਖ ਕੇ ਮੁਲਾਕਾਤ ਲਈ ਸਮਾਂ ਮੰਗਿਆ
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 9 ਜੂਨ
ਦਿੱਲੀ ਦੇ ਜਲ ਮੰਤਰੀ ਆਤਿਸ਼ੀ ਨੇ ਅੱਜ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਪੱਤਰ ਭੇਜਿਆ ਹੈ। ਇਸ ਵਿੱਚ ਉਨ੍ਹਾਂ ਪਾਣੀ ਸਬੰਧੀ ਐਮਰਜੈਂਸੀ ਮੀਟਿੰਗ ਕਰਨ ਦੀ ਬੇਨਤੀ ਕੀਤੀ ਹੈ। ਉਹ ਦਿੱਲੀ ਲਈ ਪੀਣ ਯੋਗ ਪਾਣੀ ਦਾ ਇੱਕ ਅਹਿਮ ਸਰੋਤ, ਮੂਨਕ ਨਹਿਰ ਰਾਹੀਂ ਹਰਿਆਣਾ ਵੱਲੋਂ ਛੱਡੀ ਜਾ ਰਹੀ ‘ਨਾਕਾਫ਼ੀ’ ਪਾਣੀ ਦੀ ਸਪਲਾਈ ਦਾ ਮੁੱਦਾ ਉਪ ਰਾਜਪਾਲ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਨ।
ਐਕਸ ’ਤੇ ਇਕ ਪੋਸਟ ਵਿੱਚ ਜਲ ਮੰਤਰੀ ਨੇ ਕਿਹਾ ਕਿ ਦਿੱਲੀ ਨੂੰ ਨਹਿਰ ਤੋਂ 1,050 ਕਿਊਸਿਕ ਪਾਣੀ ਮਿਲਣਾ ਚਾਹੀਦਾ ਸੀ ਪਰ ਇਹ ਘੱਟ ਕੇ ਸਿਰਫ਼ 840 ਕਿਊਸਿਕ ਰਹਿ ਗਿਆ ਹੈ। ਮੂਨਕ ਨਹਿਰ ਤੋਂ ਹਰਿਆਣਾ ਵੱਲੋਂ ਛੱਡੇ ਜਾ ਰਹੇ ਨਾਕਾਫ਼ੀ ਪਾਣੀ ਬਾਰੇ ਜਾਣੂ ਕਰਵਾਉਣ ਲਈ ਇੱਕ ਐਮਰਜੈਂਸੀ ਮੀਟਿੰਗ ਲਈ ਦਿੱਲੀ ਦੇ ਉਪ ਰਾਜਪਾਲ ਤੋਂ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨੂੰ ਮੂਨਕ ਨਹਿਰ ਤੋਂ ਸੀਐੱਲਸੀ ਅਤੇ ਡੀਐੱਸਬੀ ਉਪ-ਨਹਿਰਾਂ ਰਾਹੀਂ 1050 ਕਿਊਸਿਕ ਪਾਣੀ ਮਿਲਣਾ ਚਾਹੀਦਾ ਸੀ। ਹਾਲਾਂਕਿ ਇਹ ਘਟ ਕੇ 840 ਕਿਊਸਿਕ ਰਹਿ ਗਿਆ ਹੈ। 7 ਵਾਟਰ ਟਰੀਟਮੈਂਟ ਪਲਾਂਟ ਇਸ ਪਾਣੀ ’ਤੇ ਨਿਰਭਰ ਹਨ। ਜੇ ਪਾਣੀ ਦੀ ਮਾਤਰਾ ਨਹੀਂ ਵਧਦੀ ਤਾਂ ਪ੍ਰੇਸ਼ਾਨੀ ਹੋਵਗੀ। ਅੱਜ ਫਿਰ 1-2 ਦਿਨਾਂ ਵਿੱਚ ਦਿੱਲੀ ਭਰ ਵਿੱਚ ਪਾਣੀ ਦੀ ਸਥਿਤੀ ਵਿਗੜ ਜਾਵੇਗੀ। ਉਨ੍ਹਾਂ ਕਿਹਾ ਕਿ ਉਪ ਰਾਜਪਾਲ ਕੇਂਦਰ ਸਰਕਾਰ ਦੇ ਨੁਮਾਇੰਦੇ ਹਨ। ਉਨ੍ਹਾਂ ਨੂੰ ਦਖਲ ਦੇਣ ਅਤੇ ਸਥਿਤੀ ਨੂੰ ਸੁਲਝਾਉਣ ਲਈ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਲਿਖਿਆ ਕਿ ਹਰਿਆਣਾ ਵੱਲੋਂ ਪਾਣੀ ਪੂਰਾ ਨਾ ਛੱਡੇ ਜਾਣ ਦੇ ਮੁੱਦੇ ’ਤੇ ਤੁਹਾਡੇ ਫੌਰੀ ਦਖ਼ਲ ਦੀ ਮੰਗ ਕਰਨ ਲਈ ਮੈਂ ਇਹ ਪੱਤਰ ਲਿਖ ਰਹੀ ਹਾਂ। ਹਰਿਆਣਾ ਵੱਲੋਂ ਯਮੁਨਾ ਨਦੀ ਵਿੱਚ ਪਾਣੀ ਬਾਰੇ ਮੈਂ ਤੁਹਾਡੇ ਕੋਲ ਕਈ ਪੱਤਰ ਭੇਜੇ ਹਨ। ਬਦਕਿਸਮਤੀ ਨਾਲ ਮੈਨੂੰ ਇਸ ਲਈ ਇੱਕ ਰਸੀਦ ਵੀ ਨਹੀਂ ਮਿਲੀ ਹੈ।
ਉਨ੍ਹਾਂ ਲਿਖਿਆ ਕਿ ਦਿੱਲੀ ਦੇ ਵਾਸੀ ਆਪਣੀਆਂ ਰੋਜ਼ਮਰ੍ਹਾ ਦੀਆਂ ਲੋੜਾਂ ਲਈ ਯਮੁਨਾ ਦੇ ਪਾਣੀ ’ਤੇ ਨਿਰਭਰ ਹਨ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਹਰਿਆਣਾ ਵੱਲੋਂ ਲੋੜੀਂਦਾ ਪਾਣੀ ਨਹੀਂ ਭੇਜਿਆ ਜਾ ਰਿਹਾ। ਇਸ ਦੇ ਨਤੀਜੇ ਵਜੋਂ ਕੌਮੀ ਰਾਜਧਾਨੀ ਵਿੱਚ ਰਹਿਣ ਵਾਲੇ ਲੋਕ ਬਿਨਾਂ ਵਜ੍ਹਾ ਦੁੱਖ ਝੱਲ ਰਹੇ ਹਨ। ਇਸ ਸਬੰਧੀ ਉਨ੍ਹਾਂ ਅੱਪਰ ਯਮੁਨਾ ਰਿਵਰ ਬੋਰਡ ਦੀ 53ਵੀਂ ਮੀਟਿੰਗ ਵਿੱਚ ਹੋਏ ਸਮਝੌਤੇ ਅਨੁਸਾਰ ਪਾਣੀ ਭੇਜਣ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਆਸ ਪ੍ਰਗਟਾਈ ਕਿ ਰਾਜਪਾਲ ਉਨ੍ਹਾਂ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਉਨ੍ਹਾਂ ਨਾਲ ਜ਼ਰੂਰ ਮੁਲਾਕਾਤ ਕਰਨਗੇ। ਇਸ ਮੁਲਾਕਾਤ ਵਿੱਚ ਦਿੱਲੀ ਵਾਸੀਆਂ ਲਈ ਪਾਣੀ ਦਾ ਮਸਲਾ ਵਿਚਾਰ ਕੇ ਉਸ ਦਾ ਹੱਲ ਕੱਢਿਆ ਜਾਵੇਗਾ।

Advertisement

ਹਰਿਆਣਾ ਦੇ ਮੁੱਖ ਮੰਤਰੀ ਮੂਨਕ ਨਹਿਰ ਤੋਂ ਦਿੱਲੀ ਨੂੰ ਆਪਣੇ ਹਿੱਸੇ ਦਾ ਪਾਣੀ ਛੱਡਣਾ ਯਕੀਨੀ ਬਣਾਉਣ:ਆਤਿਸ਼ੀ

ਨਵੀਂ ਦਿੱਲੀ (ਪੱਤਰ ਪ੍ਰੇਰਕ): ਹਰਿਆਣਾ ਵੱਲੋਂ ਦਿੱਲੀ ਨੂੰ ਮੂਨਕ ਨਹਿਰ ਰਾਹੀਂ ਲਗਾਤਾਰ ਘੱਟ ਪਾਣੀ ਦਿੱਤੇ ਜਾਣ ਦੇ ਮੁੱਦੇ ’ਤੇ ਜਲ ਮੰਤਰੀ ਆਤਿਸ਼ੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਪੱਤਰ ਲਿਖਿਆ। ਉਨ੍ਹਾਂ ਹਰਿਆਣਾ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਮੂਨਕ ਨਹਿਰ ਰਾਹੀਂ ਦਿੱਲੀ ਨੂੰ ਬਣਦਾ ਹਿੱਸਾ ਦਿੱਤਾ ਜਾਵੇ। ਜਲ ਮੰਤਰੀ ਆਤਿਸ਼ੀ ਨੇ ਕਿਹਾ ਕਿ ਜੇ ਹਰਿਆਣਾ ਨੇ ਅੱਜ ਦਿੱਲੀ ਨੂੰ ਲੋੜੀਂਦੀ ਮਾਤਰਾ ਵਿੱਚ ਪਾਣੀ ਨਹੀਂ ਦਿੱਤਾ ਤਾਂ ਅਗਲੇ 1-2 ਦਿਨਾਂ ਵਿੱਚ ਦਿੱਲੀ ਦੇ ਹਰ ਖੇਤਰ ਵਿੱਚ ਪਾਣੀ ਦੀ ਵੱਡੀ ਸਮੱਸਿਆ ਪੈਦਾ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਅੱਪਰ ਯਮੁਨਾ ਰੀਵਰ ਬੋਰਡ ਵਿੱਚ ਦਿੱਲੀ ਅਤੇ ਹਰਿਆਣਾ ਦਰਮਿਆਨ ਹੋਏ 2018 ਦੇ ਸਮਝੌਤੇ ਅਨੁਸਾਰ ਦਿੱਲੀ ਨੂੰ ਮੂਨਕ ਨਹਿਰ ਤੋਂ ਰੋਜ਼ਾਨਾ 1050 ਕਿਊਸਿਕ ਪਾਣੀ ਮਿਲਣਾ ਚਾਹੀਦਾ ਹੈ। ਗਰਮੀਆਂ ਦੌਰਾਨ ਮੂਨਕ ਨਹਿਰ ਤੋਂ 980 ਤੋਂ 1030 ਕਿਊਸਿਕ ਪਾਣੀ ਬਵਾਨਾ ਸੰਪਰਕ ਪੁਆਇੰਟ ਤੱਕ ਪਹੁੰਚਦਾ ਹੈ ਪਰ ਪਿਛਲੇ ਇੱਕ ਹਫ਼ਤੇ ਤੋਂ ਇਸ ਵਿੱਚ ਭਾਰੀ ਕਮੀ ਆਈ ਹੈ। ਜਲ ਮੰਤਰੀ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੂੰ ਲਿਖੇ ਪੱਤਰ ਵਿੱਚ ਹਰਿਆਣਾ ਵੱਲੋਂ ਯਮੁਨਾ ਨਦੀ ਵਿੱਚ ਪਾਣੀ ਨਾ ਛੱਡਣ ਦੇ ਮੁੱਦੇ ’ਤੇ ਮੁੱਖ ਮੰਤਰੀ ਵਜੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਇਸ ਮੁੱਦੇ ’ਤੇ ਲਗਾਤਾਰ ਪੱਤਰ ਲਿਖਣ ਦੇ ਬਾਵਜੂਦ ਨਾ ਤਾਂ ਕੋਈ ਢੁੱਕਵਾਂ ਕਦਮ ਚੁੱਕਿਆ ਗਿਆ ਅਤੇ ਨਾ ਹੀ ਕੋਈ ਹੁੰਗਾਰਾ ਮਿਲਿਆ।

Advertisement

Advertisement
Author Image

sukhwinder singh

View all posts

Advertisement