ਆਤਿਸ਼ੀ ਤਿੰਨ ਕਮੇਟੀਆਂ ਦੀ ਚੇਅਰਪਰਸਨ ਬਣੀ
ਪੱਤਰ ਪ੍ਰੇਰਕ
ਨਵੀਂ ਦਿੱਲੀ, 25 ਜੁਲਾਈ
ਕਾਲਕਾ ਜੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਆਤਿਸ਼ੀ ਨੂੰ ਕੇਜਰੀਵਾਲ ਸਰਕਾਰ ਵਿੱਚ ਤਿੰਨ ਕਮੇਟੀਆਂ ਦੀ ਚੇਅਰਪਰਸਨ ਬਣਾਇਆ ਗਿਆ ਹੈ। ਇਸ ਤਰ੍ਹਾਂ ਕੇਜਰੀਵਾਲ ਸਰਕਾਰ ਵਿੱਚ ਉਹ ਅਹਿਮ ਜ਼ਿੰੰਮੇਵਾਰੀ ਸਾਂਭਣਗੇ। ਉਨ੍ਹਾਂ ਨੂੰ ਨੈਤਿਕਤਾ ਕਮੇਟੀ, ਸਿੱਖਿਆ ਬਾਰੇ ਸਟੈਂਡਿੰਗ ਕਮੇਟੀ ਤੇ ਵਾਤਾਵਰਣ ਬਾਰੇ ਕਮੇਟੀ ਦਾ ਚੇਅਰਪਰਸਨ ਬਣਾਇਆ ਗਿਆ ਹੈ। ਦਿੱਲੀ ਵਿੱਚ ਸਿੱਖਿਆ ਖੇਤਰ ਵਿੱਚ ਜੋ ਅਹਿਮ ਤਬਦੀਲੀਆਂ ਕੀਤੀਆਂ ਜਾਂ ਸ਼ੁਰੂਆਤ ਕੀਤੀ ਗਈ ਸੀ ਉਹ ਸਾਰੀ ਆਤਿਸ਼ੀ ਮਾਰਲੇਨਾ ਦੀ ਦੇਖ-ਭਾਲ ਵਿੱਚ ਹੀ ਹੋਈ ਸੀ। ਹੁਣ ਵੀ ਉਹ ਸਿੱਖਿਆ ਖੇਤਰ ਵਿੱਚ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨਾਲ ਮੋਢਾ ਨਾਲ ਮੋਢਾ ਲਾ ਕੇ ਚੱਲੇਗੀ। ਦਿੱਲੀ ਵਿੱਚ ਪ੍ਰਦੂਸ਼ਣ ਵੱਡੀ ਸਮੱਸਿਆ ਹੈ ਤੇ ਇਸੇ ਲਈ ਉਨ੍ਹਾਂ ਨੂੰ ਵਾਤਾਵਰਣ ਵਾਲੀ ਕਮੇਟੀ ਦਾ ਵੀ ਮੁਖੀ ਬਣਾਇਆ ਗਿਆ ਹੈ। ਆਤਿਸ਼ੀ ਬੀਤੇ ਦਨਿੀਂ ਕਰੋਨਾ ਦਾ ਸ਼ਿਕਾਰ ਹੋ ਗਈ ਸੀ ਤੇ ਠੀਕ ਹੋਣ ਮਗਰੋਂ ਉਨ੍ਹਾਂ ਪਲਾਜ਼ਮਾ ਦਾਨ ਕਰਕੇ ਹੋਰਨਾਂ ਨੂੰ ਵੀ ਪ੍ਰੇਰਿਆ ਸੀ। ਇਸੇ ਦੌਰਾਨ ਗੋਬਿੰਦਪੁਰੀ ਦੇ ਸਿੱਖ ਆਗੂਆਂ ਵੱਲੋਂ ਵਿਧਾਇਕਾ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਦਿੱਤ ਸਿੰਘ, ਰਾਜਿੰਦਰ ਸਿੰਘ, ਅਜੈਬ ਸਿੰਘ, ਕੁਲਦੀਪ ਸਿੰਘ ਤੇ ਗੁਰਮੁੱਖ ਸਿੰਘ ਸ਼ਾਮਲ ਸਨ।