ਅਤੀਕ ਤੇ ਅਸ਼ਰਫ਼ ਦੀ ਭੈਣ ਸੁਪਰੀਮ ਕੋਰਟ ਪੁੱਜੀ: ਭਰਾਵਾਂ ਦੀ ਹੱਤਿਆ ਦੀ ਜਾਂਚ ਲਈ ਸਰਵਉੱਚ ਅਦਾਲਤ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਕਮਿਸ਼ਨ ਦੀ ਮੰਗ
08:07 PM Jun 29, 2023 IST
Advertisement
ਨਵੀਂ ਦਿੱਲੀ, 27 ਜੂਨ
Advertisement
ਕੁੱਝ ਮਹੀਨੇ ਪਹਿਲਾਂ ਮਾਰੇ ਅਤੀਕ ਅਹਿਮਦ ਅਤੇ ਅਸ਼ਰਫ਼ ਦੀ ਭੈਣ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਮੰਗ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਅਗਵਾਈ ‘ਚ ਕਮਿਸ਼ਨ ਕਾਇਮ ਕਰਕੇ ਦੋਵਾਂ ਦੀ ਹਿਰਾਸਤੀ ਅਤੇ ਗੈਰਨਿਆਇਕ ਮੌਤਾਂ ਦੀ ਜਾਂਚ ਕਰੇ। ਅਤੀਕ ਅਹਿਮਦ (60) ਅਤੇ ਉਸ ਦੇ ਭਰਾ ਅਸ਼ਰਫ ਦੀ ਅਪਰੈਲ ਵਿਚ ਪ੍ਰਯਾਗਰਾਜ ਵਿਚ ਉਦੋਂ ਹੱਤਿਆ ਕਰ ਦਿੱਤੀ ਗਈ ਸੀ, ਜਦੋਂ ਪੁਲੀਸ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲੈ ਜਾ ਰਹੇ ਰਹੀ ਸੀ। ਦੋਵਾਂ ਦੀ ਭੈਣ ਆਇਸ਼ਾ ਨੂਰੀ ਨੇ ਆਪਣੀ ਪਟੀਸ਼ਨ ਵਿੱਚ ਦੋਸ਼ ਲਾਇਆ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਨਿਸ਼ਾਨਾਂ ਬਣਾ ਕੇ ਮੁਕਾਬਲੇ ‘ਚ ਹੱਤਿਆ, ਗ੍ਰਿਫ਼ਤਾਰੀਆਂ ਅਤੇ ਤੰਗ-ਪ੍ਰੇਸ਼ਾਨ ਕਰਨ ਦੀ ਮੁਹਿੰਮ ਛੇੜੀ ਹੋਈ ਹੈ।
Advertisement
Advertisement