ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਤੀਕ ਅਹਿਮਦ ਦੀ 50 ਕਰੋੜ ਦੀ ਜਾਇਦਾਦ ਸਰਕਾਰ ਨੂੰ ਤਬਦੀਲ

06:20 AM Jul 18, 2024 IST

ਪ੍ਰਯਾਗਰਾਜ, 17 ਜੁਲਾਈ
ਗੈਂਗਸਟਰ ਅਤੀਕ ਅਹਿਮਦ ਵੱਲੋਂ ਅਪਰਾਧ ਦੀ ਕਮਾਈ ਤੋਂ ਬਣਾਈ ਗਈ ਲਗਪਗ 50 ਕਰੋੜ ਰੁਪਏ ਦੀ ਜਾਇਦਾਦ ਅਦਾਲਤ ਨੇ ਸਰਕਾਰ ਨੂੰ ਤਬਦੀਲ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਉਮੇਸ਼ ਪਾਲ ਕਤਲ ਕੇਸ ਸਣੇ 100 ਤੋਂ ਵੱਧ ਕੇਸਾਂ ’ਚ ਨਾਮਜ਼ਦ ਅਤੀਕ ਅਹਿਮਦ ਦੇ ਉਸ ਦੇ ਭਰਾ ਅਸ਼ਰਫ ਦੀ ਲੰਘੇ ਸਾਲ 15 ਅਪਰੈਲ ਨੂੰ ਪੁਲੀਸ ਹਿਰਾਸਤ ’ਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜ਼ਿਲ੍ਹਾ ਸਰਕਾਰੀ ਵਕੀਲ (ਅਪਰਾਧ) ਗੁਲਾਬ ਚੰਦਰ ਅਗਰਾਹਰੀ ਨੇ ਕਿਹਾ ਕਿ ਅਤੀਕ ਨੇ ਅਪਰਾਧ ਦੀ ਕਮਾਈ ਨਾਲ ਲਗਪਗ 2.377 ਹੈਕਟੇਅਰ ਜ਼ਮੀਨ ਰਾਜ ਮਿਸਤਰੀ ਹੂਬਲਾਲ ਦੇ ਨਾਂਅ ’ਤੇ ਖਰੀਦੀ ਸੀ। ਵਕੀਲ ਮੁਤਾਬਕ ਹੂਬਲਾਲ ਦੇ ਨਾਂਅ ’ਤੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਸਮੇਂ ਅਤੀਕ ਨੇ ਕਿਹਾ ਸੀ ਕਿ ਲੋੜ ਪੈਣ ’ਤੇ ਉਹ ਜ਼ਮੀਨ ਆਪਣੇ ਨਾਂਅ ਤਬਦੀਲ ਕਰਵਾ ਲਏਗਾ। -ਪੀਟੀਆਈ

Advertisement

Advertisement
Advertisement