ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਥਲੈਟਿਕਸ: ਪੈਦਲ ਚਾਲ ’ਚ ਪ੍ਰਿਯੰਕਾ ਨੂੰ ਚਾਂਦੀ ਤੇ ਵਿਕਾਸ ਨੂੰ ਕਾਂਸੀ ਦਾ ਤਗ਼ਮਾ

08:58 AM Jul 17, 2023 IST
ਵਿਕਾਸ, ਪ੍ਰਿਯੰਕਾ

ਬੈਂਕਾਕ, 16 ਜੁਲਾਈ
ਆਭਾ ਖਟੂਆ ਨੇ ਅੱਜ ਇੱਥੇ ਏਸ਼ਿਆਈ ਅਥਲੈਟਿਕ ਚੈਂਪੀਅਨਸ਼ਿਪ ਦੇ ਆਖ਼ਰੀ ਦਨਿ 18.06 ਮੀਟਰ ਤੱਕ ਗੋਲਾ ਸੁੱਟ ਕੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂਕਿ ਜਯੋਤੀ ਯਾਰਾਜੀ ਤੇ ਪਾਰੂਲ ਚੌਧਰੀ ਨੇ ਵੀ ਟੂਰਨਾਮੈਂਟ ਵਿੱਚ ਆਪਣਾ ਦੂਸਰਾ ਤਗ਼ਮਾ ਹਾਸਲ ਕੀਤਾ। ਭਾਰਤ ਟੂਰਨਾਮੈਂਟ ਵਿੱਚ ਛੇ ਸੋਨੇ, 12 ਚਾਂਦੀ ਤੇ ਨੌਂ ਕਾਂਸੀ ਦੇ ਤਗ਼ਮਿਆਂ ਨਾਲ ਕੁੱਲ 27 ਤਗ਼ਮਿਆਂ ਨਾਲ ਤੀਸਰੇ ਸਥਾਨ ’ਤੇ ਰਿਹਾ। ਭਾਰਤ ਦੀ ਪ੍ਰਿਯੰਕਾ ਗੋਸਵਾਮੀ ਤੇ ਵਿਕਾਸ ਸਿੰਘ ਨੇ ਟੂਰਨਾਮੈਂਟ ਦੇ ਆਖਰੀ ਦਨਿ ਕ੍ਰਮਵਾਰ ਮਹਿਲਾਵਾਂ ਤੇ ਪੁਰਸ਼ਾਂ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਵਿੱਚ ਚਾਂਦੀ ਤੇ ਕਾਂਸੀ ਦਾ ਤਗ਼ਮਾ ਜਿੱਤਿਆ। ਕੌਮੀ ਰਿਕਾਰਡ ਬਣਾਉਣ ਵਾਲੀ ਪ੍ਰਿਯੰਕਾ ਨੇ ਮਹਿਲਾਵਾਂ ਦੀ 20 ਕਿਲੋਮੀਟਰ ਪੈਦਲ ਚਾਲ ਵਿੱਚ ਇੱਕ ਘੰਟਾ 34 ਮਿੰਟ ਤੇ 24 ਸਕਿੰਟ ਦਾ ਸਮਾਂ ਕੱਢ ਕੇ ਚੀਨ ਦੀ ਯਾਂਗ ਲਿਓਜ਼ਿੰਗ (1:32:37) ਤੋਂ ਬਾਅਦ ਦੂਜਾ ਸਥਾਨ ਹਾਸਲ ਕੀਤਾ। ਪੁਰਸ਼ਾਂ ਦੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ ’ਚ ਵਿਕਾਸ ਨੇ 1 ਘੰਟਾ 29 ਮਿੰਟ 32 ਸਕਿੰਟ ਨਾਲ ਕਾਂਸੀ ਦਾ ਤਗ਼ਮਾ ਹਾਸਲ ਕੀਤਾ। -ਪੀਟੀਆਈ

Advertisement

ਕਿਸ਼ਨ, ਚੰਦਾ ਤੇ ਪਾਰੁਲ ਨੇ ਚਾਂਦੀ ਦੇ ਤਗ਼ਮੇ ਜਿੱਤੇ
ਕਿਸ਼ਨ ਕੁਮਾਰ ਤੇ ਕੇਐੱਮ ਚੰਦਾ ਨੇ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਕਰਦਿਆਂ ਏਸ਼ਿਆਈ ਅਥਲੈਟਿਕਸ ਚੈਂਪੀਅਨਸ਼ਿਪ ਦੇ ਆਖਰੀ ਦਨਿ ਇੱਥੇ ਅੱਜ ਪੁਰਸ਼ ਤੇ ਮਹਿਲਾ 800 ਮੀਟਰ ਦੌਰ ’ਚ ਚਾਂਦੀ ਦੇ ਤਗ਼ਮੇ ਜਿੱਤੇ ਹਨ। ਕਿਸ਼ਨ ਇੱਕ ਮਿੰਟ 45.88 ਸਕਿੰਟ ਦੇ ਸਮੇਂ ਨਾਲ ਕਤਰ ਦੇ ਅਬੂਬਾਕਰ ਐੱਚ ਅਬਦਾਲਾ ਤੋਂ ਬਾਅਦ ਦੂਜੇ ਸਥਾਨ ’ਤੇ ਰਿਹਾ। ਚੰਦਾ ਨੇ ਮਹਿਲਾਵਾਂ ਦੀ 800 ਮੀਟਰ ਦੌਰ ’ਚ ਦੋ ਮਿੰਟ 1.58 ਸਕਿੰਟ ਦਾ ਸਮਾਂ ਲਿਆ। ਇਸੇ ਦੌਰਾਨ ਭਾਰਤ ਦੀ ਲੰਮੀ ਦੂਰੀ ਦੀ ਦੌੜਾਕ ਪਾਰੁਲ ਚੌਧਰੀ ਨੇ ਪੰਜ ਹਜ਼ਾਰ ਮੀਟਰ ਦੌੜ ਵਿੱਚ ਚਾਂਦੀ ਦੇ ਤਗ਼ਮੇ ਨਾਲ ਆਪਣਾ ਦੂਜਾ ਤਗ਼ਮਾ ਜਿੱਤਿਆ ਹੈ। ਇੱਕ ਹੋਰ ਭਾਰਤੀ ਅਥਲੀਟ ਅਮਿਤਾ ਨੇ ਇਸੇ ਮੁਕਾਬਲੇ ’ਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ।

Advertisement
Advertisement
Tags :
ਅਥਲੈਟਿਕਸ:ਕਾਂਸੀਚਾਂਦੀਤਗ਼ਮਾਪੈਦਲਪ੍ਰਿਯੰਕਾਵਿਕਾਸ
Advertisement