For the best experience, open
https://m.punjabitribuneonline.com
on your mobile browser.
Advertisement

ਅਥਲੈਟਿਕਸ: 3000 ਮੀਟਰ ਸਟੀਪਲਚੇਜ਼ ਹੀਟ ਰੇਸ ’ਚ ਪਾਰੁਲ ਅੱਠਵੇਂ ਸਥਾਨ ’ਤੇ

07:45 AM Aug 05, 2024 IST
ਅਥਲੈਟਿਕਸ  3000 ਮੀਟਰ ਸਟੀਪਲਚੇਜ਼ ਹੀਟ ਰੇਸ ’ਚ ਪਾਰੁਲ ਅੱਠਵੇਂ ਸਥਾਨ ’ਤੇ
ਮਹਿਲਾ ਸਟੀਪਲਚੇਜ਼ ਮੁਕਾਬਲੇ ’ਚ ਹਿੱਸਾ ਲੈਂਦੀ ਹੋਈ ਪਾਰੁਲ ਚੌਧਰੀ। -ਫੋਟੋ: ਰਾਇਟਰਜ਼
Advertisement

ਪੈਰਿਸ, 4 ਅਗਸਤ
ਅਥਲੈਟਿਕਸ ਮੁਕਾਬਲਿਆਂ ਵਿੱਚ ਭਾਰਤੀ ਖਿਡਾਰੀ ਉਮੀਦਾਂ ’ਤੇ ਖ਼ਰਾ ਨਹੀਂ ਉੱਤਰ ਸਕੇ ਹਨ। ਪਾਰੁਲ ਚੌਧਰੀ ਇੱਥੇ ਅੱਜ ਮਹਿਲਾਵਾਂ ਦੇ 3000 ਸਟੀਪਲਚੇਜ਼ ਅਤੇ ਜੈਸਵਿਨ ਅਲਡਰਿਨ ਪੁਰਸ਼ਾਂ ਦੇ ਲੰਬੀ ਛਾਲ ਮੁਕਾਬਲੇ ’ਚ ਕੁਆਲੀਫਾਈ ਕਰਨ ’ਚ ਨਾਕਾਮ ਰਹੇ। ਭਾਰਤ ਦੀ ਕੌਮੀ ਰਿਕਾਰਡ ਧਾਰਕ ਪਾਰੁਲ ਚੌਧਰੀ ਹੀਟ ਰੇਸ ’ਚ ਅੱਠਵੇਂ ਸਥਾਨ ’ਤੇ ਰਹੀ ਅਤੇ ਉਸ ਨੇ ਪੈਰਿਸ ਖੇਡਾਂ ’ਚ ਆਪਣੀ ਮੁਹਿੰਮ ਓਵਰਆਲ 21ਵੇਂ ਸਥਾਨ ’ਤੇ ਰਹਿੰਦਿਆਂ ਸਮਾਪਤ ਕੀਤੀ। ਓਲੰਪਿਕ ਤੋਂ ਪਹਿਲਾਂ ਅਮਰੀਕਾ ਵਿੱਚ ਪੈਰਿਸ ਦੇ ਅਨੁਕੂਲ ਹਾਲਾਤ ਵਿੱਚ ਅਭਿਆਸ ਕਰਨ ਵਾਲੀ 29 ਸਾਲਾ ਪਾਰੁਲ ਨੇ ਨੌਂ ਮਿੰਟ 23.39 ਸਕਿੰਟ ਦੀ ਦੂਰੀ ਤੈਅ ਕੀਤੀ, ਜੋ ਉਸ ਦਾ ਇਸ ਸੈਸ਼ਨ ਦਾ ਸਰਵੋਤਮ ਪ੍ਰਦਰਸ਼ਨ ਹੈ। ਹਾਲਾਂਕਿ ਉਹ ਆਪਣੇ ਕੌਮੀ ਰਿਕਾਰਡ ਨੌਂ ਮਿੰਟ 15.31 ਸਕਿੰਟ ਤੋਂ ਕਾਫ਼ੀ ਪਿੱਛੇ ਰਹੀ, ਜੋ ਉਸ ਨੇ 2023 ਵਿੱਚ ਵਿਸ਼ਵ ਚੈਂਪੀਅਨਸ਼ਿਪ ’ਚ ਬਣਾਇਆ ਸੀ। ਤਿੰਨ ਹੀਟ ਰੇਸਾਂ ਵਿੱਚੋਂ ਹਰੇਕ ’ਚ ਸਿਖਰਲੇ ਪੰਜ ’ਚ ਜਗ੍ਹਾ ਬਣਾਉਣ ਵਾਲੇ ਅਥਲੀਟ ਫਾਈਨਲ ਵਿੱਚ ਦਾਖ਼ਲ ਹੁੰਦੇ ਹਨ। ਪਾਰੁਲ ਦੀ ਹੀਟ ਰੇਸ ਵਿੱਚ ਯੁਗਾਂਡਾ ਦੀ ਮੌਜੂੁਦਾ ਓਲੰਪਿਕ ਚੈਂਪੀਨ ਪੇਰੁਥ ਚੇਮੁਤਾਈ ਨੇ 9:10.51 ਦੇ ਸਮੇਂ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕੀਨੀਆ ਦੀ ਫੇਥ ਚੇਰੋਟਿਚ (9:10.57) ਅਤੇ ਜਰਮਨੀ ਦੀ ਗੇਸਾ ਫੈਲਿਸਿਟਾਸ ਕਰੂਸ (9:10.68) ਕਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਰਹੀਆਂ। ਇਸ ਦੇ ਨਾਲ ਹੀ ਪਾਰੁਲ ਦੀ ਪੈਰਿਸ ਓਲੰਪਿਕ ਖੇਡਾਂ ਵਿੱਚ ਮੁਹਿੰਮ ਸਮਾਪਤ ਹੋ ਗਈ। ਉਹ ਅਤੇ ਅੰਕਿਤਾ ਧਿਆਨੀ ਮਹਿਲਾਵਾਂ ਦੀ 5000 ਮੀਟਰ ਦੌੜ ਲਈ ਕੁਆਲੀਫਾਈ ਕਰਨ ਵਿੱਚ ਨਾਕਾਮ ਰਹੀਆਂ ਸੀ। ਲਲਿਤਾ ਬਾਬਰ 3000 ਮੀਟਰ ਸਟੀਪਲਚੇਜ਼ ਦੇ ਫਾਈਨਲ ਰਾਊਂਡ ਲਈ ਕੁਆਲੀਫਾਈ ਕਰਨ ਵਾਲੀ ਇਕਲੌਤੀ ਭਾਰਤੀ ਮਹਿਲਾ ਸੀ, ਜੋ 2016 ਰੀਓ ਓਲੰਪਿਕ ਖੇਡਾਂ ਦੌਰਾਨ ਫਾਈਨਲ ਵਿੱਚ ਜਗ੍ਹਾ ਬਣਾ ਕੇ 10ਵੇਂ ਸਥਾਨ ’ਤੇ ਰਹੀ ਸੀ। -ਪੀਟੀਆਈ

Advertisement

ਐਲਡਰਿਨ ਦੀਆਂ ਦੋ ਕੋਸ਼ਿਸ਼ਾਂ ਵਿੱਚ ਫਾਊਲ

ਪੁਰਸ਼ਾਂ ਦੇ ਲੰਬੀ ਛਾਲ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ ਐਲਡਰਿਨ ਨੇ ਤੀਜੀ ਕੋਸ਼ਿਸ਼ ਦੌਰਾਨ 7.61 ਮੀਟਰ ਲੰਬੀ ਛਾਲ ਲਗਾਉਣ ਤੋਂ ਪਹਿਲਾਂ ਆਪਣੀਆਂ ਪਹਿਲੀਆਂ ਦੋ ਕੋਸ਼ਿਸ਼ਾਂ ਵਿੱਚ ਫਾਊਲ ਕੀਤੇ। ਉਹ 16 ਖਿਡਾਰੀਆਂ ਵਿੱਚੋਂ ਗਰੁੱਪ ਬੀ ਕੁਆਲੀਫਿਕੇਸ਼ਨ ਵਿੱਚ 13ਵੇਂ ਅਤੇ ਓਵਰਆਲ 26ਵੇਂ ਸਥਾਨ ’ਤੇ ਰਿਹਾ। ਸਾਰੇ ਅਥਲੀਟ ਜਿਨ੍ਹਾਂ ਨੇ 8.15 ਮੀਟਰ ਦੇ ਆਟੋਮੈਟਿਕ ਕੁਆਲੀਫਿਕੇਸ਼ਨ ਨਿਸ਼ਾਨ ਜਾਂ ਘੱਟੋ-ਘੱਟ 12 ਸਰਵੋਤਮ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੇ ਫਾਈਨਲ ਰਾਊਂਡ ’ਚ ਜਗ੍ਹਾ ਬਣਾਈ। ਵਿਸ਼ਵ ਰੈਂਕਿੰਗ ਜ਼ਰੀਏ ਆਖ਼ਰੀ ਮੌਕੇ ’ਤੇ ਪੈਰਿਸ ਖੇਡਾਂ ਵਿੱਚ ਜਗ੍ਹਾ ਬਣਾਉਣ ਵਾਲਾ ਭਾਰਤ ਦਾ 22 ਸਾਲਾ ਐਲਡਰਿਨ ਇਸ ਸਾਲ ਅੱਠ ਮੀਟਰ ਨੂੰ ਵੀ ਨਹੀਂ ਛੂਹ ਸਕਿਆ। ਐਲਡਰਿਨ ਦਾ ਇਸ ਸੈਸ਼ਨ ਦਾ ਸਰਵੋਤਮ ਪ੍ਰਦਰਸ਼ਨ 7.99 ਮੀਟਰ ਅਤੇ ਨਿੱਜੀ ਸਰਵੋਤਮ 8.42 ਮੀਟਰ ਹੈ।

Advertisement
Author Image

Advertisement
Advertisement
×