ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਥਲੈਟਿਕਸ: ਪੈਰਿਸ ਓਲੰਪਿਕ ’ਚ 28 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗਾ ਨੀਰਜ

07:25 AM Jul 05, 2024 IST
ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰਾਂ ਨਾਲ। -ਫੋਟੋ: ਪੀਟੀਆਈ

ਨਵੀਂ ਦਿੱਲੀ, 4 ਜੁਲਾਈ
ਮੌਜੂਦਾ ਚੈਂਪੀਅਨ ਨੀਰਜ ਚੋਪੜਾ 26 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਪੈਰਿਸ ਓਲੰਪਿਕ ਵਿੱਚ ਭਾਰਤ ਦੀ 28 ਮੈਂਬਰੀ ਅਥਲੈਟਿਕਸ ਟੀਮ ਦੀ ਅਗਵਾਈ ਕਰੇਗਾ। ਟੋਕੀਓ ਓਲੰਪਿਕ ਵਿੱਚ ਨੇਜ਼ਾ ਸੁੱਟ ਕੇ ਸੋਨ ਤਗ਼ਮਾ ਜਿੱਤਣ ਵਾਲੇ ਅਤੇ ਮੌਜੂਦਾ ਵਿਸ਼ਵ ਚੈਂਪੀਅਨ ਨੀਰਜ ਚੋਪੜਾ ਨੇ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਸਬੰਧੀ ਡਾਇਮੰਡ ਲੀਗ ਦੇ ਆਖਰੀ ਗੇੜ ਵਿੱਚ ਭਾਗ ਨਾ ਲੈਣ ਦਾ ਫ਼ੈਸਲਾ ਲਿਆ ਹੈ। ਭਾਰਤੀ ਅਥਲੈਟਿਕਸ ਟੀਮ ਵਿੱਚ 17 ਪੁਰਸ਼ ਅਤੇ 11 ਮਹਿਲਾ ਖਿਡਾਰੀ ਸ਼ਾਮਲ ਹਨ। ਨੀਰਜ ਤੋਂ ਇਲਾਵਾ ਇਨ੍ਹਾਂ ਵਿੱਚ ਏਸ਼ਿਆਈ ਖੇਡਾਂ ਦੇ ਚੈਂਪੀਅਨ ਅਵਿਨਾਸ਼ ਸਾਬਲੇ, ਤੇਜਿੰਦਰਪਾਲ ਸਿੰਘ ਤੂਰ ਅਤੇ ਅੜਿੱਕਾ ਦੌੜ ਦੇ ਤਗ਼ਮਾ ਜੇਤੂ ਜਯੋਤੀ ਯਾਰਾਜੀ ਵਰਗੇ ਹੋਰ ਪ੍ਰਮੁੱਖ ਖਿਡਾਰੀ ਵੀ ਸ਼ਾਮਲ ਹਨ। ਪੁਰਸ਼ਾਂ ਦੀ 4x400 ਮੀਟਰ ਰਿਲੇਅ ਟੀਮ ਵਿੱਚ ਮੁਹੰਮਦ ਅਨਸ, ਮੁਹੰਮਦ ਅਜਮਲ, ਅਮੋਜ ਜੈਕਬ ਅਤੇ ਰਾਜੇਸ਼ ਰਮੇਸ਼ ਸ਼ਾਮਲ ਹਨ। ਪੈਰਿਸ ਓਲੰਪਿਕ ’ਚ ਟਰੈਕ ਤੇ ਫੀਲਡ ਮੁਕਾਬਲੇ ਇੱਕ ਤੋਂ 11 ਅਗਸਤ ਤੱਕ ਹੋਣਗੇ।
ਪੈਰਿਸ ਓਲੰਪਿਕ ਲਈ ਭਾਰਤੀ ਅਥਲੈਟਿਕਸ ਟੀਮ ਵਿੱਚ ਪੁਰਸ਼ਾਂ ’ਚ ਅਵਿਨਾਸ਼ ਸਾਬਲੇ (3000 ਮੀਟਰ ਸਟੀਪਲਚੇਜ਼), ਨੀਰਜ ਚੋਪੜਾ, ਕਿਸ਼ੋਰ ਕੁਮਾਰ ਜੇਨਾ (ਨੇਜ਼ਾ ਸੁੱਟ), ਤੇਜਿੰਦਰਪਾਲ ਸਿੰਘ ਤੂਰ (ਸ਼ਾਟ ਪੁੱਟ), ਪ੍ਰਵੀਨ ਚਿਤਰਾਵੇਲ, ਅਬੁੱਲਾ ਅਬੂਬਕਰ (ਟ੍ਰਿਪਲ ਜੰਪ), ਅਰਸ਼ਦੀਪ ਸਿੰਘ, ਵਿਕਾਸ ਸਿੰਘ, ਪਰਮਜੀਤ ਸਿੰਘ ਬਿਸ਼ਟ (20 ਕਿਲੋਮੀਟਰ ਪੈਦਲ ਚਾਲ), ਮੁਹੰਮਦ ਅਨਸ, ਮੁਹੰਮਦ ਅਜਮਲ, ਅਮੋਜ ਜੈਕਬ, ਸੰਤੋਸ਼ ਤਮਿਲਾਰਾਸਨ, ਰਾਜੇਸ਼ ਰਮੇਸ਼ (4x400 ਮੀਟਰ ਰਿਲੇਅ), ਮਿਜੋ ਚਾਕੋ ਕੁਰਿਅਨ (4x400 ਮੀਟਰ ਰਿਲੇਅ), ਸੂਰਜ ਪੰਵਾਰ (ਪੈਦਲ ਚਾਲ ਮਿਕਸਡ ਮੈਰਾਥਨ), ਸਰਵੇਸ਼ ਅਨਿਲ ਕੁਸ਼ਾਰੇ (ਉੱਚੀ ਛਾਲ) ਸ਼ਾਮਲ ਹਨ। ਇਸੇ ਤਰ੍ਹਾਂ ਮਹਿਲਾ ਟੀਮ ਵਿੱਚ ਕਿਰਨ ਪਹਿਲ (400 ਮੀਟਰ), ਪਾਰੁਲ ਚੌਧਰੀ (3000 ਮੀਟਰ ਸਟੀਪਲਚੇਜ਼ ਤੇ 5000 ਮੀਟਰ), ਜਯੋਤੀ ਯਾਰਾਜੀ (100 ਮੀਟਰ ਅੜਿੱਕਾ ਦੌੜ), ਅਨੂ ਰਾਣੀ (ਨੇਜ਼ਾ ਸੁੱਟ), ਆਭਾ ਖਟੂਆ (ਸ਼ਾਟ ਪੁੱਟ), ਜਯੋਤਿਕਾ ਸ੍ਰੀ ਦਾਂਡੀ, ਸੁਭਾ ਵੇਂਕਟੇਸ਼ਨ, ਵਿਥਯਾ ਰਾਮਰਾਜ, ਪੂਵੰਮਾ ਐੱਮਆਰ (4x400 ਮੀਟਰ ਰਿਲੇਅ), ਪ੍ਰਾਚੀ (4x400 ਮੀਟਰ ਰਿਲੇਅ), ਪ੍ਰਿਯੰਕਾ ਗੋਸਵਾਮੀ (20 ਕਿਲੋਮੀਟਰ ਪੈਦਲ ਚਾਲ) ਸ਼ਾਮਲ ਹਨ। -ਪੀਟੀਆਈ

Advertisement

Advertisement
Advertisement