For the best experience, open
https://m.punjabitribuneonline.com
on your mobile browser.
Advertisement

ਗੁਰੂ ਕਾਸ਼ੀ ਸਕੂਲ ਵਿੱਚ ਅਥਲੈਟਿਕਸ ਦਿਵਸ ਮਨਾਇਆ

10:05 AM May 08, 2024 IST
ਗੁਰੂ ਕਾਸ਼ੀ ਸਕੂਲ ਵਿੱਚ ਅਥਲੈਟਿਕਸ ਦਿਵਸ ਮਨਾਇਆ
ਗੁਰੂ ਕਾਸ਼ੀ ਸਕੂਲ ਦੇ ਬੱਚੇ ਮਾਰਚ ਪਾਸਟ ਕਰਦੇ ਹੋਏ। -ਫੋਟੋ: ਮਰਾਹੜ
Advertisement

ਭਗਤਾ ਭਾਈ: ਸੀ.ਐੱਮ.ਐੱਸ. ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈ ਵਿੱਚ ਵਿਸ਼ਵ ਅਥਲੈਟਿਕਸ ਦਿਵਸ ਮਨਾਇਆ ਗਿਆ। ਇਸ ਮੌਕੇ ਵੱਖ-ਵੱਖ ਦੌੜਾਂ, ਲੰਬੀ ਛਾਲ, ਜੈਵਲਿਨ ਥਰੋਅ, ਡਿਸਕਸ ਥਰੋਅ ਤੇ ਸ਼ਾਟਪੁੱਟ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀਆਂ ਨੇ ਮਾਰਚ ਪਾਸਟ ਕਰ ਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕੀਤੀ। ਇਸ ਦੌਰਾਨ 100 ਮੀਟਰ ਦੌੜ ਮੁਕਾਬਲੇ (ਅੰਡਰ-14) ਵਿੱਚ ਸਹਿਜਵੀਰ ਕੌਰ, ਬਵਨਪ੍ਰੀਤ ਤੇ ਫ਼ਤਿਹ ਸਿੰਘ, ਅੰਡਰ-17 ਵਿੱਚ ਸਹਿਜਵੀਰ ਕੌਰ ਤੇ ਸੁਖਦੀਪ ਸਿੰਘ, ਅੰਡਰ-19 ਵਿੱਚ ਹੁਸਨਪ੍ਰੀਤ ਕੌਰ ਤੇ ਇਸ਼ਾਨਜੀਤ ਸਿੰਘ, ਦੌੜ 200 ਮੀਟਰ ਅੰਡਰ-19 ਵਿzਚ ਹੁਸਨਪ੍ਰੀਤ ਕੌਰ ਅਤੇ ਗੁਰਦਿੱਤ ਸਿੰਘ, ਜੈਵਲਿਨ ਥਰੋਅ ਅੰਡਰ-19 ਵਿੱਚ ਗੁਰਵੀਰ ਸਿੰਘ ਤੇ ਅਮਨਿੰਦਰ ਕੌਰ, ਸ਼ਾਟਪੁੱਟ ਵਿੱਚ ਨਤਾਸ਼ਾ ਅਤੇ ਰਣਜੋਤ ਸਿੰਘ, ਡਿਸਕਸ ਥਰੋਅ ਵਿੱਚ ਅਮਨਿੰਦਰ ਕੌਰ ਤੇ ਰਨਜੋਤ ਸਿੰਘ, ਲੰਮੀ ਛਾਲ ਵਿੱਚ ਜਾਨਵੀ ਅਤੇ ਸੰਦੀਪ ਸਿੰਘ ਨੇ ਪੁਜ਼ੀਸ਼ਨਾਂ ਪ੍ਰਾਪਤ ਕੀਤੀਆਂ। ਸਕੂਲ ਦੇ ਐੱਮਡੀ ਜੈ ਸਿੰਘ ਅਤੇ ਪ੍ਰਿੰਸੀਪਲ ਰਮਨ ਕੁਮਾਰ ਨੇ ਜੇਤੂ ਬੱਚਿਆਂ ਦਾ ਸਨਮਾਨ ਕੀਤਾ। ਇਸ ਸਮੇਂ ਸਰੀਰਕ ਸਿੱਖਿਆ ਅਧਿਆਪਕ ਅਮਨਦੀਪ ਸਿੰਘ, ਸੁਰਜੀਤ ਸਿੰਘ ਤੇ ਮਨਦੀਪ ਕੌਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×