For the best experience, open
https://m.punjabitribuneonline.com
on your mobile browser.
Advertisement

ਅਥਲੈਟਿਕ ਟੂਰਨਾਮੈਂਟ: ਬਾਬਾ ਜ਼ੋਰਾਵਰ ਸਿੰਘ ਸਕੂਲ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ

07:15 AM Sep 18, 2024 IST
ਅਥਲੈਟਿਕ ਟੂਰਨਾਮੈਂਟ  ਬਾਬਾ ਜ਼ੋਰਾਵਰ ਸਿੰਘ ਸਕੂਲ ਵੱਲੋਂ ਸ਼ਾਨਦਾਰ ਕਾਰਗੁਜ਼ਾਰੀ
ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਬਾਬਾ ਜ਼ੋਰਾਵਰ ਸਿੰਘ ਸਕੂਲ ਦੇ ਖਿਡਾਰੀ ਪ੍ਰਬੰਧਕਾਂ ਨਾਲ।
Advertisement

ਪੱਤਰ ਪ੍ਰੇਰਕ
ਸਮਰਾਲਾ, 17 ਸਤੰਬਰ
ਬਾਬਾ ਜ਼ੋਰਾਵਰ ਸਿੰਘ ਬਾਬਾ ਫ਼ਤਹਿ ਸਿੰਘ ਸੀਨੀਅਰ ਸੈਕੰਡਰੀ ਸਕੂਲ ਮੰਜੀ ਸਾਹਿਬ ਕੋਟਾਂ ਦੇ ਵਿਦਿਆਰਥੀਆਂ ਨੇ ਸਕੂਲੀ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਪ੍ਰਿੰਸੀਪਲ ਗੁਰਦੀਪ ਸਿੰਘ ਕਾਹਲੋਂ ਨੇ ਦੱਸਿਆ ਕਿ ਖੰਨਾ ਜ਼ੋਨ ਦੇ ਅਥਲੈਟਿਕ ਟੂਰਨਾਮੈਂਟ ਵਿੱਚ ਗਿਆਰਵੀਂ ਦੇ ਵਿਦਿਆਰਥੀ ਜਸਵਿੰਦਰ ਸਿੰਘ ਵਾਸੀ ਮੰਡਿਆਲਾ ਕਲਾਂ ਨੇ ਅੰਡਰ- 19 ਕੈਟਾਗਰੀ ਅਧੀਨ 3,000 ਮੀਟਰ ਅਤੇ 1500 ਮੀਟਰ ਰੇਸ ਈਵੈਂਟ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਰਿਲੇਅ ਦੌੜ ’ਚ ਅੰਡਰ- 19 ਟੀਮ ਵਿੱਚ ਸ਼ਾਮਲ ਜਤਿੰਦਰ ਸਿੰਘ ਦਾਊਂਮਾਜਰਾ, ਕਸਮਦੀਪ ਸਿੰਘ ਬਗਲੀ ਕਲਾਂ, ਅਰਮਾਨਦੀਪ ਸਿੰਘ ਕਿਸ਼ਨਗੜ੍ਹ ਅਤੇ ਜਸਵਿੰਦਰ ਸਿੰਘ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਰਿਲੇਅ ਦੌੜ ’ਚ ਅੰਡਰ- 14 ਲੜਕੀਆਂ ਦੀ ਟੀਮ ਵਿੱਚ ਸ਼ਾਮਲ ਖੁਸ਼ਪ੍ਰੀਤ ਕੌਰ ਵਾਸੀ ਕੋਟ ਸੇਖੋਂ, ਬਲਜੋਤ ਕੌਰ ਪੂਰਬਾ, ਜੈਸਮੀਨ ਕੌਰ ਮਡਿਆਲਾ ਕਲਾਂ ਨੇ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਗਿਆਰਵੀਂ ਦੇ ਼ਸਪਨਦੀਪ ਸਿੰਘ ਨੇ ਡਿਸਕਸ ਥਰੋਅ ਵਿੱਚੋਂ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਪ੍ਰਿੰਸੀਪਲ ਨੇ ਜੇਤੂਆਂ ਦਾ ਸਨਮਾਨ ਕੀਤਾ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਮਰਇੰਦਰ ਸਿੰਘ ਲਿਬੜਾ ਅਤੇ ਆਨਰੇਰੀ ਸਕੱਤਰ ਡਾ. ਗੁਰਮੋਹਨ ਸਿੰਘ ਵਾਲੀਆ ਨੇ ਜੇਤੂਆਂ ਨੂੰ ਮੁਬਾਰਕਬਾਦ ਦਿੱਤੀ।

Advertisement

Advertisement
Advertisement
Author Image

Advertisement