For the best experience, open
https://m.punjabitribuneonline.com
on your mobile browser.
Advertisement

ਅਥਲੈਟਿਕ ਮੀਟ: ਨਵਜੋਤ ਕੌਰ ਤੇ ਹਰਕੀਤ ਸਿੰਘ ਬਣੇ ਬਿਹਤਰੀਨ ਖਿਡਾਰੀ

07:21 AM Mar 19, 2024 IST
ਅਥਲੈਟਿਕ ਮੀਟ  ਨਵਜੋਤ ਕੌਰ ਤੇ ਹਰਕੀਤ ਸਿੰਘ ਬਣੇ ਬਿਹਤਰੀਨ ਖਿਡਾਰੀ
ਖਿਡਾਰੀਆਂ ਦਾ ਸਨਮਾਨ ਕਰਦੇ ਹੋਏ ਪਤਵੰਤੇ।
Advertisement

ਨਿੱਜੀ ਪੱਤਰ ਪ੍ਰੇਰਕ
ਬੁਢਲਾਡਾ, 18 ਮਾਰਚ
ਕ੍ਰਿਸ਼ਨਾ ਕਾਲਜ ਆਫ ਹਾਇਰ ਐਜੂਕੇਸ਼ਨ ਰੱਲੀ ਵਿੱਚ ਅਥਲੈਟਿਕ ਮੀਟ ਕਰਵਾਈ ਗਈ। ਇਸ ਵਿੱਚ ਵੱਖ-ਵੱਖ ਵਿਭਾਗਾਂ ਦੇ 200 ਤੋਂ ਜ਼ਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਡਾਇਰੈਕਟਰ ਐਨਐਚਪੀਸੀ ਮਨਿਸਟਰੀ ਆਫ ਪਾਵਰ ਭਾਰਤ ਸਰਕਾਰ ਡਾ. ਅਮਿਤ ਕਾਂਸਲ ਅਤੇ ਪ੍ਰਿੰਸੀਪਲ ਖਾਲਸਾ ਕਾਲਜ ਭਗਤਾ ਭਾਈ ਕਾ (ਬਠਿੰਡਾ) ਡਾ. ਗੋਬਿੰਦ ਸਿੰਘ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਡਾਕਟਰ ਅਮਿਤ ਕਾਂਸਲ ਨੇ ਖੇਡਾਂ ਲਈ ਵਿਦਿਆਰਥੀਆਂ ਦਾ ਉਤਸ਼ਾਹ ਦੇਖਦਿਆਂ ਖੁਸ਼ੀ ਦਾ ਇਜਹਾਰ ਕੀਤਾ। ਡਾ. ਗੋਬਿੰਦ ਸਿੰਘ ਨੇ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਤੌਰ ’ਤੇ ਤੰਦਰੁਸਤ ਰੱਖਦੀਆਂ ਹਨ। ਕਾਲਜ ਪ੍ਰਿੰਸੀਪਲ ਡਾਕਟਰ ਗੁਰਪ੍ਰੀਤ ਸਿੰਘ ਮੱਲ੍ਹੀ ਨੇ ਕਿਹਾ ਕਿ ਅਜਿਹੇ ਖੇਡ ਸਮਾਗਮ ਅੱਜ ਦੇ ਸਮੇਂ ਦੀ ਮੁੱਖ ਲੋੜ ਹਨ।
ਇਸ ਦੌਰਾਨ ਬਿਹਤਰੀਨ ਅਥਲੀਟ ਦਾ ਖਿਤਾਬ ਨਵਜੋਤ ਕੌਰ ਪੁੱਤਰੀ ਰੂਪ ਸਿੰਘ ਬੀਏ ਭਾਗ ਪਹਿਲਾ ਅਤੇ ਹਰਕੀਤ ਸਿੰਘ ਪੁੱਤਰ ਗੁਰਦੀਪ ਸਿੰਘ ਡੀ.ਲਬਿ ਨੇ ਪ੍ਰਾਪਤ ਕੀਤਾ। ਪ੍ਰੋਗਰਾਮ ਦੇ ਅਖੀਰ ਵਿੱਚ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਜਿਸ ਵਿੱਚ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਰੋਜੀ ਖਾਨ ਅਤੇ ਸਹਿਜਪਾਲ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ। ਸਟੇਜ ਸੰਚਾਲਨ ਸਹਾਇਕ ਪ੍ਰੋ. ਸਰਬਜੀਤ ਸਿੰਘ ਸਰਾਂ, ਸਹਾਇਕ ਪ੍ਰੋ. ਜਸਪ੍ਰੀਤ ਕੌਰ, ਸਹਾਇਕ ਪ੍ਰੋ. ਹਰਪ੍ਰੀਤ ਕੌਰ ਅਤੇ ਸੁਰਿੰਦਰ ਕਟੌਦੀਆ ਵੱਲੋਂ ਕੀਤਾ ਗਿਆ। ਇਹ ਸਮਾਗਮ ਖੇਡ ਵਿਭਾਗ ਦੇ ਮੁਖੀ ਸਹਾਇਕ ਪ੍ਰੋ. ਕੁਲਦੀਪ ਸਿੰਘ ਮਾਨ ਅਤੇ ਬਲਕਰਨ ਸਿੰਘ ਦੀ ਅਗਵਾਈ ਵਿੱਚ ਕਰਵਾਇਆ ਗਿਆ।
ਇਸ ਮੌਕੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਨੇਜਿੰਗ ਡਾਇਰੈਕਟਰ ਕਮਲ ਸਿੰਗਲਾ, ਚੇਅਰ ਪਰਸਨ ਸੁਖਵਿੰਦਰ ਸਿੰਘ ਚਹਿਲ, ਸਕੱਤਰ ਸਤਪਾਲ ਸਿੰਘ ਚਹਿਲ, ਪ੍ਰਧਾਨ ਡਾ. ਵਿਜੇ ਸਿੰਗਲਾ ਹਾਜ਼ਰ ਰਹੇ।

Advertisement

Advertisement
Author Image

Advertisement
Advertisement
×