For the best experience, open
https://m.punjabitribuneonline.com
on your mobile browser.
Advertisement

ਅਥਲੈਟਿਕ ਮੀਟ: ਗਗਨਦੀਪ ਕੌਰ ਨੇ ਜਿੱਤਿਆ ਬਿਹਤਰੀਨ ਖਿਡਾਰੀ ਦਾ ਸਨਮਾਨ

08:57 AM Mar 17, 2024 IST
ਅਥਲੈਟਿਕ ਮੀਟ  ਗਗਨਦੀਪ ਕੌਰ ਨੇ ਜਿੱਤਿਆ ਬਿਹਤਰੀਨ ਖਿਡਾਰੀ ਦਾ ਸਨਮਾਨ
ਸਰਵੋਤਮ ਅਥਲੀਟ ਦਾ ਸਨਮਾਨ ਕਰਦੇ ਹੋਏ ਕਾਲਜ ਪ੍ਰਬੰਧਕ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 16 ਮਾਰਚ
ਐਸਡੀ ਕੰਨਿਆ ਮਹਾਵਿਦਿਆਲਾ ਵਿੱਚ ਡੀਨ ਸਪੋਰਟਸ ਡਾ. ਪਾਇਲ ਸਭਰਵਾਲ ਦੀ ਅਗਵਾਈ ਹੇਠ 39ਵੀਂ ਸਾਲਾਨਾ ਅਥਲੈਟਿਕ ਮੀਟ ਕਰਵਾਈ ਗਈ। ਇਸ ਵਿੱਚ ਐਸਪੀ (ਐਚ) ਜਸਕੀਰਤ ਸਿੰਘ ਅਹੀਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥਣਾਂ ਨੂੰ ਅੱਗੇ ਵਧਣ ਲਈ ਪਲੈਟਫਾਰਮ ਪ੍ਰਦਾਨ ਕਰਦੇ ਹਨ। ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਖੇਡਾਂ ਦੇ ਨਾਲ-ਨਾਲ ਪੜ੍ਹਾਈ ਵਿੱਚ ਸੰਤੁਲਨ ਬਣਾਉਣਾ ਅਤਿ ਜ਼ਰੂਰੀ ਹੈ।
ਖੇਡ ਸਮਾਗਮ ਦੌਰਾਨ ਗੋਲਾ ਸੁੱਟਣ ’ਚ ਗਗਨਦੀਪ ਕੌਰ, ਸੁਮਨਦੀਪ ਕੌਰ ਤੇ ਰਾਜਵੀਰ ਕੌਰ, 100 ਮੀਟਰ ਦੌੜ ਵਿੱਚ ਸੋਨੀਆ, ਰਮਨਦੀਪ ਕੌਰ, ਖੁਸ਼ਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਥ੍ਰੀ-ਲੈੱਗ ਰੇਸ ਵਿੱਚ ਮਲਕਾ ਕੌਰ ਅਤੇ ਜਸਪ੍ਰੀਤ ਕੌਰ, ਮਹਿਕ ਅਤੇ ਤਨੀਸ਼ਾ, ਸੋਨੀਆ ਅਤੇ ਸੀਮਾ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ’ਚ ਮਨਪ੍ਰੀਤ ਕੌਰ, ਸੁਮਨਪ੍ਰੀਤ ਕੌਰ, ਜੋਤੀ ਕੌਰ, ਚਾਟੀ ਰੇਸ ਵਿੱਚ ਗਗਨਦੀਪ ਕੌਰ, ਸੋਨੀਆ ਕੌਰ, ਸਾਨੀਆ ਕੌਰ, ਉੱਚੀ ਛਾਲ ਵਿੱਚ ਸਿਮਰਜੀਤ ਕੌਰ, ਅਮਨਦੀਪ ਕੌਰ, ਜੋਤੀ ਕੌਰ, ਬੋਰੀ ਦੌੜ ਵਿੱਚ ਜੋਤੀ, ਗਗਨਦੀਪ ਕੌਰ, ਡੌਲੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। ਰੱਸਾ-ਕਸ਼ੀ ’ਚੋਂ ਸਿਮਰਨ ਕੌਰ, ਸੁਖਮਨ ਕੌਰ, ਲਵਪ੍ਰੀਤ ਕੌਰ, ਰੱਸੀ ਟੱਪਣਾ ਵਿੱਚ ਸ਼ੀਤਲ, ਡੋਲੀ, ਡੋਲੀ ਰਾਣੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। ਆਲੂ ਰੇਸ ਵਿੱਚ ਮੋਨਾ ਰਾਣੀ, ਗਗਨਦੀਪ ਕੌਰ, ਮੁਸਕਾਨ ਨੇ ਕ੍ਰਮਵਾਰ ਪਹਿਲਾ ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਸਮਾਗਮ ਦੌਰਾਨ ਸਰਬੋਤਮ ਅਥਲੀਟ ਦਾ ਖਿਤਾਬ ਗਗਨਦੀਪ ਕੌਰ ਨੇ ਜਿੱਤਿਆ।
ਇਸ ਮੌਕੇ ਡਾ. ਮਾਨਵ ਜਿੰਦਲ, ਜਤਿੰਦਰਵੀਰ ਗੁਪਤਾ, ਡਾ. ਬਲਜੀਤ ਕੌਰ, ਡਾ. ਪਰਮਿੰਦਰ ਕੌਰ, ਪ੍ਰੋ. ਬਬੀਤਾ ਮੌਂਗਾ, ਡਾ. ਜੋਤੀ ਬਾਲਾ, ਪ੍ਰੋ. ਪ੍ਰਕਾਸ਼ ਕੌਰ, ਵਿਨੋਦ ਕੁਮਾਰ ਜਿੰਦਲ, ਵਿਜੇ ਕੁਮਾਰ ਗਰਗ, ਰਾਜ ਕੁਮਾਰ ਸਿੰਗਲਾ, ਹੁਕਮ ਚੰਦ ਬਾਂਸਲ, ਰੋਸ਼ਨ ਲਾਲ ਗਰਗ, ਸੰਜੇ ਮਿੱਤਲ ਵੀ ਮੌਜੂਦ ਸਨ।

Advertisement

Advertisement
Author Image

sanam grng

View all posts

Advertisement
Advertisement
×