ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਤੇਗ ਬਹਾਦਰ ਪਬਲਿਕ ਸਕੂਲ ਵਿੱਚ ਅਥਲੈਟਿਕ ਮੀਟ

10:57 AM Nov 08, 2024 IST
ਅਥਲੈਟਿਕ ਮੀਟ ਦੇ ਜੇਤੂਆਂ ਨੂੰ ਸਨਮਾਨਦੇ ਹੋਏ ਪਤਵੰਤੇ। -ਫੋਟੋ: ਸੋਢੀ

ਖੇਤਰੀ ਪ੍ਰਤੀਨਿਧ
ਧੂਰੀ, 7 ਨਵੰਬਰ
ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ ਵਿੱਚ 28ਵੀਂ ਅਥਲੈਟਿਕ ਮੀਟ ‘ਉਡਾਣ’ ਕਰਵਾਈ ਗਈ ਜਿਸਦਾ ਉਦਘਾਟਨ ਮੁੱਖ ਮਹਿਮਾਨ ਕੁੰਵਰ ਅੰਮ੍ਰਿਤਬੀਰ ਸਿੰਘ ਨੇ ਕੀਤਾ ਜੋ ‘ਪੁਸ਼ਅੱਪ ਮੈਨ ਆਫ਼ ਪੰਜਾਬ’ ਵਜੋਂ ਜਾਣੇ ਜਾਂਦੇ ਹਨ। ਇਸ ਮੌਕੇ ਵਿਦਿਆਰਥੀਆਂ ਨੇ ਬੈਂਡ, ਸ਼ਬਦ, ਪਰੇਡ, ਟਰੈਕ ਤੇ ਫੀਲਡ ਮੁਕਾਬਲਿਆਂ ਵਿੱਚ ਭਾਗ ਲਿਆ। ਪ੍ਰਿੰਸੀਪਲ ਸਤਿਬੀਰ ਸਿੰਘ ਨੇ ਕਿਹਾ ਕਿ ਪਹਿਲੀ ਟਰਾਫ਼ੀ ਬਾਬਾ ਅਜੀਤ ਸਿੰਘ ਸਦਨ ਨੇ ਜਿੱਤੀ। ਦੂਜੀ ਟਰਾਫ਼ੀ ਬਾਬਾ ਫ਼ਤਹਿ ਸਿੰਘ ਸਦਨ ਅਤੇ ਤੀਸਰੀ ਟਰਾਫ਼ੀ ਬਾਬਾ ਜੁਝਾਰ ਸਿੰਘ ਸਦਨ ਵੱਲੋਂ ਜਿੱਤੀ ਗਈ। ਸਾਰੇ ਜੇਤੂਆਂ ਨੂੰ ਮੁੱਖ ਮਹਿਮਾਨ ਵੱਲੋਂ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਮੀਟ ਦੌਰਾਨ ਟਰੱਸਟ ਦੇ ਸਕੱਤਰ ਬਲਵੰਤ ਸਿੰਘ ਰੰਧਾਵਾ ਸਮੇਤ ਟਰੱਸਟ ਦੇ ਮੈਂਬਰ ਹਾਜ਼ਰ ਸਨ। ਅੰਤ ਵਿੱਚ ਮੁੱਖ ਮਹਿਮਾਨ ਵੱਲੋਂ ਝੰਡਾ ਉਤਾਰਨ ਉਪਰੰਤ ਅਥਲੈਟਿਕ ਮੀਟ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ। ਅਥਲੈਟਿਕ ਮੀਟ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ। ਇਸ ਮੌਕੇ ਪ੍ਰਬੰਧਕਾਂ ਪਰਮਜੀਤ ਸਿੰਘ ਗਿੱਲ, ਜਤਿੰਦਰ ਸਿੰਘ ਮੰਡੇਰ ਤੇ ਵਾਈਸ ਪ੍ਰਿੰਸੀਪਲ ਬਿਨੋਏ ਪੀ.ਕੇ. ਨੇ ਜੇਤੂ ਖਿਡਾਰੀਆਂ ਦਾ ਸਨਮਾਨ ਕੀਤਾ।

Advertisement

Advertisement