For the best experience, open
https://m.punjabitribuneonline.com
on your mobile browser.
Advertisement

ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ਅਥਲੈਟਿਕ ਮੀਟ

08:01 AM Mar 12, 2024 IST
ਬਾਬਾ ਬੰਦਾ ਸਿੰਘ ਬਹਾਦਰ ਕਾਲਜ ਵਿੱਚ ਅਥਲੈਟਿਕ ਮੀਟ
ਜੇਤੂ ਵਿਦਿਆਰਥੀਆਂ ਨਾਲ ਮੁੱਖ-ਮਹਿਮਾਨ ਜਗਦੀਪ ਸਿੰਘ ਚੀਮਾ ਤੇ ਹੋਰ। -ਫੋਟੋ: ਸੂਦ
Advertisement

ਨਿੱਜੀ ਪੱਤਰ ਪ੍ਰੇਰਕ
ਫਤਹਿਗੜ੍ਹ ਸਾਹਿਬ, 11 ਮਾਰਚ
ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਦੇ ਸਪੋਰਟਸ ਵਿਭਾਗ ਵੱਲੋਂ ਸਾਲਾਨਾ ਅਥਲੈਟਿਕ ਮੀਟ ਵਿਭਾਗ ਮੁਖੀ ਡਾ. ਮੁਨੀਸ਼ ਗੋਗਨਾ, ਗੁਰਮੀਤ ਸਿੰਘ ਟੌਹੜਾ ਅਤੇ ਰਾਜਨਦੀਪ ਕੌਰ ਦੀ ਅਗਵਾਈ ਹੇਠ ਕਰਵਾਈ ਗਈ। ਪ੍ਰਿੰਸੀਪਲ ਡਾ. ਲਖਬੀਰ ਸਿੰਘ ਨੇ ਝੰਡੇ ਦੀ ਰਸਮ ਅਦਾ ਕੀਤੀ ਅਤੇ ਮੀਟ ਦੀ ਸ਼ੁਰੂਆਤ ਕਰਵਾਈ। ਇਸ ਮੌਕੇ 100 ਮੀਟਰ ਦੌੜ ਵਿੱਚ ਗੱਡੂ ਕੁਮਾਰ ਨੇ ਪਹਿਲਾ, ਅਕਾਸ਼ ਕੁਮਾਰ ਨੇ ਦੂਜਾ, ਲੜਕੀਆਂ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ, ਅਪਾਰਜੀਤਾ ਨੇ ਦੂਜਾ, 200 ਮੀਟਰ ਦੌੜ ਵਿੱਚ ਗੱਡੂ ਕੁਮਾਰ ਨੇ ਪਹਿਲਾ, ਜਪਨਜੋਤ ਸਿੰਘ ਨੇ ਦੂਜਾ, ਲੜਕੀਆਂ ਵਿੱਚ ਮਨਪ੍ਰੀਤ ਕੌਰ ਨੇ ਪਹਿਲਾ ਸੁਲਾਨੀ ਸਿੰਘ ਨੇ ਦੂਜਾ, 400 ਮੀਟਰ ਵਿੱਚ ਜਪਨਜੋਤ ਸਿੰਘ ਨੇ ਪਹਿਲਾ, ਦੇਸ ਪੰਡਤ ਨੇ ਦੂਜਾ, 1500 ਮੀਟਰ ਵਿੱਚ ਜਸਵੰਤ ਕੁਮਾਰ ਨੇ ਪਹਿਲਾ, ਰਾਹੁਲ ਕੁਮਾਰ ਨੇ ਦੂਜਾ ਅਤੇ ਨੇਜ਼ਾ ਸੁੱਟਣ ਵਿੱਚ ਅਭਿਸ਼ੇਕ ਨੇ ਪਹਿਲਾ ਸਥਾਨ ਹਾਸਲ ਕੀਤਾ। ਗੋਲਾ ਸੁੱਟਣ ਵਿੱਚ ਮਨੀਸ਼ ਮਹਿਤਾ ਨੇ ਪਹਿਲਾ, ਅਭਿਸ਼ੇਕ ਕੁਮਾਰ ਨੇ ਦੂਜਾ, ਲੜਕੀਆਂ ਵਿਚ ਅਗਮਰੂਪ ਕੌਰ ਨੇ ਪਹਿਲਾ ਅਤੇ ਦੀਵਿਆ ਭਾਰਤੀ ਨੇ ਦੂਜਾ ਸਥਾਨ ਲਿਆ। ਇਸ ਮੌਕੇ ਅਗਮਰੂਪ ਕੌਰ ਸਿੱਧੂ ਅਤੇ ਮਨਪ੍ਰੀਤ ਕੌਰ ਨੂੰ ਲੜਕੀਆਂ ਵਿੱਚੋਂ ਅਤੇ ਗੁੱਡੂ ਕੁਮਾਰ ਨੂੰ ਲੜਕਿਆ ਵਿਚੋਂ ਬਿਹਤਰੀਨ ਐਥਲੀਟ ਐਲਾਨਿਆ ਗਿਆ।

Advertisement

Advertisement
Author Image

Advertisement
Advertisement
×