For the best experience, open
https://m.punjabitribuneonline.com
on your mobile browser.
Advertisement

ਅਥਲੈਟਿਕ: ਹਰਭਜਨ ਸਿੰਘ ਮਾਦਪੁਰ 200 ਮੀਟਰ ਦੌੜ ’ਚ ਅੱਵਲ

11:59 AM Dec 28, 2023 IST
ਅਥਲੈਟਿਕ  ਹਰਭਜਨ ਸਿੰਘ ਮਾਦਪੁਰ 200 ਮੀਟਰ ਦੌੜ ’ਚ ਅੱਵਲ
ਤਗ਼ਮੇ ਹਾਸਲ ਕਰਦੇ ਹੋਏ ਹਰਭਜਨ ਸਿੰਘ ਤੇ ਹਰਜਿੰਦਰ ਸਿੰਘ ਲੋਪੋਂ।
Advertisement

ਪੱਤਰ ਪ੍ਰੇਰਕ
ਸਮਰਾਲਾ, 27 ਦਸੰਬਰ
44ਵੀਂ ਦੋ ਰੋਜ਼ਾ ਪੰਜਾਬ ਮਾਸਟਰ ਅਥਲੈਟਿਕ ਚੈਂਪੀਅਨਸ਼ਿਪ-2023 ਜੋ ਗੁਰਸਾਗਰ ਮਸਤੂਆਣਾ ਸਾਹਿਬ (ਸੰਗਰੂਰ) ਵਿਖੇ ਚੱਲੀਆਂ। ਇਸ ਚੈਪੀਅਨਸ਼ਿਪ ਵਿੱਚ ਸਮਰਾਲਾ ਇਲਾਕੇ ਦੇ ਵੱਖ-ਵੱਖ ਉਮਰ ਵਰਗ ਖਿਡਾਰੀਆਂ ਨੇ ਭਾਗ ਲੈਂਦੇ ਹੋਏ ਸੋਨੇ, ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ। ਹਰਭਜਨ ਸਿੰਘ ਮਾਦਪੁਰ (75) ਜੋ ਪਿਛਲੇ 13 ਸਾਲਾਂ ਤੋਂ ਲਗਾਤਾਰ ਇਨ੍ਹਾਂ ਖੇਡਾਂ ਵਿੱਚ ਭਾਗ ਲੈਂਦੇ ਆ ਰਹੇ ਹਨ, ਨੇ ਇਸ ਵਾਰ ਫਿਰ ਆਪਣੀ ਤਾਕਤ ਦਾ ਮੁਜ਼ਾਹਰਾ ਕਰਦੇ ਹੋਏ 75+ ਸਾਲ ਦੀ ਉਮਰ ਦੇ ਵਰਗ ਵਿੱਚ 200 ਮੀਟਰ ਦੌੜ ਵਿੱਚ ਪਹਿਲੇ ਸਥਾਨ ’ਤੇ ਰਹਿ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ ਅਤੇ 400 ਮੀਟਰ ਦੌੜ ਵਿੱਚ ਤੀਜਾ ਸਥਾਨ ਹਾਸਲ ਕਰ ਕੇ ਕਾਂਸੀ ਦਾ ਤਗ਼ਮਾ ਪ੍ਰਾਪਤ ਕੀਤਾ। ਇਸੇ ਤਰ੍ਹਾਂ ਹਰਜਿੰਦਰ ਸਿੰਘ ਲੋਪੋਂ ਨੇ 55+ ਸਾਲ ਉਮਰ ਵਰਗ ਵਿੱਚ 200 ਮੀਟਰ ਦੌੜ ਵਿੱਚ ਪਹਿਲਾ ਸਥਾਨ ਹਾਸਲ ਕਰ ਸਮਰਾਲਾ ਇਲਾਕੇ ਦੀ ਝੋਲੀ ਵਿੱਚ ਸੋਨ ਤਗ਼ਮਾ ਪਾਇਆ ਅਤੇ 100 ਮੀਟਰ ਦੌੜ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। ਦੋਵਾਂ ਖਿਡਾਰੀਆਂ ਨੇ ਕਿਹਾ ਕਿ ਹੁਣ ਨੈਸ਼ਨਲ ਮੀਟ ਜੋ ਫਰਵਰੀ 2024 ਵਿੱਚ ਹੈਦਰਾਬਾਦ ਵਿਖੇ ਹੋ ਰਹੀ ਹੈ, ਵਿੱਚ ਭਾਗ ਲੈਣਗੇ।

Advertisement

Advertisement
Advertisement
Author Image

Advertisement