ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਥਲੈਟਿਕ ਮੁਕਾਬਲੇ: ਰਿਆੜਕੀ ਸਕੂਲ ਦੇ ਬੱਚਿਆਂ ਨੇ ਮਾਰੀ ਬਾਜ਼ੀ

09:11 AM Oct 03, 2024 IST
ਅਥਲੈਟਿਕ ਮੁਕਾਬਲਿਆਂ ਵਿੱਚੋਂ ਜੇਤੂ ਰਹੇ ਵਿਦਿਆਰਥੀ।

ਸੁੱਚਾ ਸਿੰਘ ਪਸਨਾਵਾਲ
ਧਾਰੀਵਾਲ, 2 ਅਕਤੂਬਰ
ਰਿਆੜਕੀ ਪਬਲਿਕ ਸਕੂਲ ਤੁਗਲਵਾਲ ਦੇ ਵਿਦਿਆਰਥੀਆਂ ਨੇ 75ਵੀਆਂ ਜ਼ੋਨਲ ਅਥਲੈਟਿਕ ਖੇਡਾਂ ਵਿੱਚ ਅੰਡਰ- 14, 17 ਅਤੇ ਅੰਡਰ- 19 ਮੁਕਾਬਲਿਆਂ ਵਿੱਚ ਭਾਗ ਲੈ ਕੇ 23 ਸੋਨੇ, 14 ਚਾਂਦੀ ਅਤੇ 13 ਕਾਂਸੇ ਦੇ ਤਗ਼ਮੇ ਜਿੱਤੇ ਹਨ। ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ, ਡਾਇਰੈਕਟਰ ਪ੍ਰਿੰਸੀਪਲ ਮਨਪ੍ਰੀਤ ਕੌਰ ਵਿਰਕ ਅਤੇ ਪ੍ਰਿੰਸੀਪਲ ਇੰਦਰਜੀਤ ਕੌਰ ਨੇ ਦੱਸਿਆ ਕਿ ਕੋਚ ਜਤਿੰਦਰ ਕੁਮਾਰ ਅਤੇ ਰਾਜਵਿੰਦਰ ਕੌਰ ਦੀ ਅਗਵਾਈ ਹੇਠ ਵੱਖ-ਵੱਖ ਟਰੈਕ ਅਤੇ ਫੀਲਡ ਈਵੈਂਟਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਜੋਤ ਸਿੰਘ ਨੇ ਅੰਡਰ-14 ਵਿੱਚ 100 ਮੀਟਰ, 200 ਮੀਟਰ ਅਤੇ ਲੌਂਗ ਜੰਪ ਵਿੱਚ ਸੋਨ ਤਗ਼ਮੇ ਜਿੱਤੇ। ਅੰਡਰ-17 ਵਿੱਚ ਰਣਜੋਤ ਸਿੰਘ ਨੇ 1500 ਮੀਟਰ, 800 ਮੀਟਰ ਅਤੇ 4 ਗੁਣਾ 100 ਮੀਟਰ ਰਿਲੇਅ ਵਿੱਚ ਸੋਨ ਤਗ਼ਮੇ ਜਿੱਤੇ। ਇਸੇ ਤਰ੍ਹਾਂ ਰੂਪਅਰਮਾਨ ਸਿੰਘ ਨਾਗਰਾ ਨੇ ਜੈਵਲਿਨ, ਡਿਸਕਸ ਥਰੋਅ ਅਤੇ 100 ਮੀਟਰ ਰਿਲੇਅ ਵਿੱਚ ਸੋਨ ਤਗ਼ਮੇ ਜਿੱਤੇ। ਪਾਰਸ ਮਹਿਰਾ ਨੇ ਟ੍ਰਿਪਲ ਜੰਪ ਵਿੱਚ ਸੋਨ ਤਗਮਾ, ਮਾਧਵ ਸ਼ਰਮਾ ਨੇ ਰਿਲੇਅ ਵਿੱਚ ਸੋਨ ਤਗਮਾ, ਅਨਿਕੇਤ ਸਿੰਘ ਨੇ ਰਿਲੇਅ ਵਿੱਚ ਸੋਨ ਤਗਮਾ ਤੇ ਟ੍ਰਿਪਲ ਜੰਪ ’ਚ ਚਾਂਦੀ ਦਾ ਤਗਮਾ ਜਿੱਤਿਆ।
ਇਸੇ ਤਰ੍ਹਾਂ ਅੰਡਰ-19 ਵਿੱਚ ਸਹਿਨੂਰਦੀਪ ਸਿੰਘ ਨੇ ਲੰਮੀ ਛਾਲ ਅਤੇ ਰਿਲੇਅ ਵਿੱਚ ਸੋਨ ਤਗਮੇ ਜਿੱਤੇ। ਅੰਮ੍ਰਿਤਪਾਲ ਸਿੰਘ ਨੇ 100 ਮੀਟਰ, 200 ਮੀਟਰ ਅਤੇ ਰਿਲੇਅ ਵਿੱਚੋਂ ਸੋਨ ਤਗਮੇ ਜਿੱਤੇ। ਇਸੇ ਤਰ੍ਹਾਂ ਪਰਮਿੰਦਰ ਸਿੰਘ ਨੇ ਜੈਵਲਿਨ ਵਿੱਚੋਂ ਸੋਨ ਤਗਮਾ, ਗੁਰਨੂਰ ਸਿੰਘ ਅਤੇ ਹੋਮਨਪ੍ਰੀਤ ਸਿੰਘ ਨੇ ਰਿਲੇਅ ਵਿੱਚ ਸੋਨ ਤਗਮੇ ਜਿੱਤੇ। ਲੜਕੀਆਂ ਅੰਡਰ- 17 ਦੇ ਮੁਕਾਬਲਿਆਂ ਵਿੱਚ ਜਸਮੀਤ ਕੌਰ ਨੇ 1500 ਮੀਟਰ ਵਿੱਚ ਸੋਨ ਤਗਮਾ ਤੇ ਅੰਡਰ- 19 ਟਰੈਕ ਈਵੈਂਟਸ ਵਿੱਚੋਂ ਲਵਲੀਨ ਕੌਰ ਨੇ ਸੋਨ ਤਗਮਾ ਹਾਸਲ ਕੀਤਾ। ਸੰਸਥਾ ਦੇ ਮੁੱਖ ਪ੍ਰਬੰਧਕ ਗਗਨਦੀਪ ਸਿੰਘ ਵਿਰਕ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।

Advertisement

Advertisement