ਯੂਜੀਨ (ਅਮਰੀਕਾ), 6 ਜੁਲਾਈਕੀਨੀਆ ਦੀ ਬੀਟ੍ਰਾਈਸ ਚੇਬੇਟ Beatrice Chebet ਨੇ ਪ੍ਰੀਫੋਂਟੇਨ ਕਲਾਸਿਕ ਅਥਲੈਟਿਕ ਮੁਕਾਬਲੇ ਵਿੱਚ ਮਹਿਲਾਵਾਂ ਦੀ 5000 ਮੀਟਰ ਦੌੜ 13 ਮਿੰਟ 58.06 ਸੈਕਿੰਡ ਨਾਲ ਜਿੱਤ ਕੇ ਵਿਸ਼ਵ ਰਿਕਾਰਡ ਬਣਾਇਆ। ਚੇਬੇਟ ਇਸ ਮੁਕਾਬਲੇ ਵਿੱਚ 14 ਮਿੰਟ ਤੋਂ ਘੱਟ ਸਮਾਂ ਕੱਢਣ ਵਾਲੀ ਪਹਿਲੀ ਮਹਿਲਾ ਅਥਲੀਟ ਬਣ ਗਈ ਹੈ। ਉਸ ਨੇ ਇਥੋਪੀਆ ਦੀ ਗੁਡਾਫ਼ ਤਸੇਗੇ Gudaf Tsegay ਵੱਲੋਂ ਬਣਾਏ ਗਏ 14:00:21 ਦੇ ਪਿਛਲੇ ਰਿਕਾਰਡ ਨੂੰ ਤੋੜਿਆ। ਤਸੇਗੇ ਨੇ 2023 ਪ੍ਰੀਫੋਂਟੇਨ ਕਲਾਸਿਕ ਵਿੱਚ ਇਹ ਰਿਕਾਰਡ ਬਣਾਇਆ ਸੀ।ਕੀਨੀਆ ਦੀ ਫੇਥ ਕਿਪਯੇਗੋਨ 1500 ਮੀਟਰ ਦੌੜ ਜਿੱਤਣ ’ਤੇ ਖੁਸ਼ੀ ਜ਼ਾਹਿਰ ਕਰਦੀ ਹੋਈ।ਇਸੇ ਤਰ੍ਹਾਂ ਕੀਨੀਆ ਦੀ ਹੀ ਫੇਥ ਕਿਪਯੇਗੋਨ Faith Kipyegon ਨੇ ਮਹਿਲਾਵਾਂ ਦੀ 1500 ਮੀਟਰ ਦੌੜ ਤਿੰਨ ਮਿੰਟ 48.68 ਸੈਕਿੰਡ ਵਿੱਚ ਪੂਰੀ ਕਰਕੇ ਵਿਸ਼ਵ ਰਿਕਾਰਡ ਬਣਾਇਆ। ਇਸ ਮੁਕਾਬਲੇ ਵਿੱਚ ਤਿੰੰਨ ਵਾਰ ਦੀ ਓਲੰਪਿਕ ਚੈਂਪੀਅਨ ਕਿਪਯੇਗੋਨ ਨੇ 3:49:04 ਦੇ ਆਪਣੇ ਹੀ ਰਿਕਾਰਡ ਵਿੱਚ ਸੁਧਾਰ ਕੀਤਾ, ਜੋ ਉਸ ਨੇ ਪਿਛਲੇ ਸਾਲ ਜੁਲਾਈ ’ਚ ਪੈਰਿਸ ਓਲੰਪਿਕ ਖੇਡਾਂ ਦੌਰਾਨ ਬਣਾਇਆ ਸੀ। -ਏਪੀ