For the best experience, open
https://m.punjabitribuneonline.com
on your mobile browser.
Advertisement

ਪਿੰਡ ਮਰਾੜ ’ਚ ਇਕੋ ਸਮੇਂ ਪੰਜ ਸਿਵੇ ਬਲੇ

11:11 AM Apr 07, 2024 IST
ਪਿੰਡ ਮਰਾੜ ’ਚ ਇਕੋ ਸਮੇਂ ਪੰਜ ਸਿਵੇ ਬਲੇ
ਪਿੰਡ ਮਰਾੜ ਕਲਾਂ ਵਿੱਚ ਸ਼ਮਸ਼ਾਨਘਾਟ ’ਚ ਇਕੱਤਰ ਹੋਏ ਲੋਕ।
Advertisement

ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 6 ਅਪਰੈਲ
ਇੱਥੋਂ ਲਾਗਲੇ ਪਿੰਡ ਮਰਾੜ੍ਹ ਵਿੱਚ ਇਕੋ ਸਮੇਂ ਬਲੀਆਂ ਪੰਜ ਚਿਖਾਵਾਂ ਨੇ ਮਾਹੌਲ ਡਾਢਾ ਸੋਗਵਾਰ ਕਰ ਦਿੱਤਾ। ਇਹ ਪੰਜੇ ਚਿਖਾਵਾਂ ਉਨ੍ਹਾਂ ਵਿਅਕਤੀਆਂ ਦੀਆਂ ਸਨ ਜਿਨ੍ਹਾਂ ਦੀ ਕੱਲ੍ਹ ਪਿੰਡ ਪੰਜਗਰਾਈਂ ਖੁਰਦ ਨੇੜੇ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਇਸ ਹਾਦਸੇ ’ਚ ਅੱਠ ਜਣੇ ਜ਼ਖ਼ਮੀ ਵੀ ਹੋਏ ਸਨ। ਇਹ ਸਾਰੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਮਰਾੜ ਕਲਾਂ ਦੇ ਸਨ। ਇਹ ਬਾਘਾ ਪੁਰਾਣਾ ਦੇ ਪਿੰਡ ਨਿਗਾਹਾ ਵਿੱਚ ਧਾਰਮਿਕ ਸਥਾਨ ’ਤੇ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਸਨ। ਪੰਜਗਰਾਈਂ ਖੁਰਦ ਨੇੜੇ ਸਾਹਮਣੇ ਤੋਂ ਆ ਰਹੇ ਤੇਜ਼ ਰਫ਼ਤਾਰ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਕਾਰਨ ਸੁਖਦੇਵ ਰਾਜ (38), ਲਵਪ੍ਰੀਤ (22), ਕਰਮਜੀਤ ਕੌਰ ਪਤਨੀ ਸੁਰੇਸ਼ ਕੁਮਾਰ (36), ਕਰਮਜੀਤ ਕੌਰ ਪਤਨੀ ਸੁਖਚੈਨ ਸਿੰਘ (35), ਦੀਪਕ ਕੁਮਾਰ (27) ਦੀ ਮੌਤ ਹੋ ਗਈ ਸੀ। ਅੱਜ ਬਾਅਦ ਦੁਪਹਿਰ ਪਿੰਡ ਦੇ ਸਮਸ਼ਾਨ ਘਾਟ ’ਚ ਇਕੋ ਸਮੇਂ ਪੰਜ ਚਿਖਾਵਾਂ ਨੂੰ ਅਗਨ ਭੇਟ ਕੀਤਾ ਗਿਆ। ਅੰਤਿਮ ਸਸਕਾਰ ਮੌਕੇ ਰਾਜਸੀ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤਾਂ ਹਾਜ਼ਰ ਸਨ।
ਸਾਬਕਾ ਸੰਸਦ ਮੈਂਬਰ ਸਿੰਘ ਘੁਬਾਇਆ ਵੱਲੋਂ ਵੀ ਬੀਤੀ ਰਾਤ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਪਿੰਡ ’ਚ ਪਹੁੰਚ ਕੇ ਦੁੱਖ ਸਾਂਝਾ ਕੀਤਾ। ਅੱਜ ਸਸਕਾਰ ਮੌਕੇ ਪੁੱਜੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਪੀੜਤ ਪਰਿਵਾਰਾਂ ਲਈ ਇਹ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਸ੍ਰੀ ਬਰਾੜ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ ਇਕ ਲੱਖ ਰੁਪਏ ਦੀ ਵਿੱਤੀ ਸਹਾਇਤਾ ਵੀ ਦਿੱਤੀ ਗਈ।
ਇਸ ਮੌਕੇ ਮਨਜਿੰਦਰ ਸਿੰਘ ਬਿੱਟੂ, ਰਾਜਬਲਵਿੰਦਰ ਸਿੰਘ ਮਰਾੜ, ਅਜੈਪਾਲ ਸਿੰਘ ਮਰਾੜ ਅਤੇ ਭਾਜਪਾ ਆਗੂ ਰਾਜੇਸ਼ ਗੋਰਾ ਪਠੇਲਾ ਨੇ ਕਿਹਾ ਕਿ ਉਹ ਪ੍ਰਸ਼ਾਸਨ ਪਾਸੋਂ ਮੰਗ ਕਰਨਗੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਕੀਤੀ ਜਾਵੇ।

Advertisement

Advertisement
Author Image

sukhwinder singh

View all posts

Advertisement
Advertisement
×