For the best experience, open
https://m.punjabitribuneonline.com
on your mobile browser.
Advertisement

ਸੁਨਾਮ ਦੇ ਰੇਲਵੇ ਸਟੇਸ਼ਨ ’ਤੇ ਪੱਸਰੀ ਰਹਿੰਦੀ ਹੈ ਸੁੰਨ

06:04 AM Apr 28, 2024 IST
ਸੁਨਾਮ ਦੇ ਰੇਲਵੇ ਸਟੇਸ਼ਨ ’ਤੇ ਪੱਸਰੀ ਰਹਿੰਦੀ ਹੈ ਸੁੰਨ
ਸੁਨਾਮ ਦਾ ਸੁੰਨਾ ਪਿਆ ਸ਼ਹੀਦ ਊਧਮ ਸਿੰਘ ਰੇਲਵੇ ਸਟੇਸ਼ਨ।
Advertisement

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 27 ਅਪਰੈਲ
ਸ਼ਹਿਰ ਦੇ ਰੇਲਵੇ ਸਟੇਸ਼ਨ ਉੱਤੇ ਅੱਜ ਕੱਲ੍ਹ ਕੋਈ ਰੇਲ ਗੱਡੀ ਨਹੀਂ ਰੁਕਦੀ ਜਿਸ ਕਾਰਨ ਸ਼ਹੀਦ ਊਧਮ ਸਿੰਘ ਦੇ ਨਾਂ ਉੱਤੇ ਬਣਿਆ ਇਹ ਰੇਲਵੇ ਸਟੇਸ਼ਨ ਸੁੰਨਾ ਪਿਆ ਹੈ। ਇਸ ਰੇਲਵੇ ਸਟੇਸ਼ਨ ਉੱਤੇ ਕਿਸੇ ਵੀ ਰੇਲ ਗੱਡੀ ਦਾ ਠਹਿਰਾਅ ਨਾ ਹੋਣ ਕਾਰਨ ਯਾਤਰੀ ਪ੍ਰੇਸ਼ਾਨ ਹਨ। ਅੰਬਾਲਾ-ਲੁਧਿਆਣਾ ਰੇਲਵੇ ਟਰੈਕ ਕਿਸਾਨੀ ਰੋਹ ਦੇ ਚੱਲਦਿਆਂ ਬੰਦ ਹੋਣ ਕਾਰਨ ਰੇਲਵੇ ਵੱਲੋਂ ਲੁਧਿਆਣਾ-ਜਾਖਲ ਵਾਲੇ ਇਸ ਰੇਲਵੇ ਟਰੈਕ ਨੂੰ ਵਰਤਿਆ ਜਾ ਰਿਹਾ ਹੈ ਜਿਸ ਕਾਰਨ ਇੱਥੋਂ ਭਾਵੇਂ ਹਰ ਰੋਜ਼ ਦਰਜਨਾਂ ਗੱਡੀਆਂ ਦਾ ਆਉਣ ਜਾਣ ਹੈ, ਪਰ ਕਿਸੇ ਵੀ ਗੱਡੀ ਦਾ ਇੱਥੇ ਨਾ ਰੁਕਣਾ ਸ਼ਹਿਰ ਵਾਸੀਆਂ ਅਤੇ ਇਲਾਕੇ ਦੇ ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦਾ ਜਾ ਰਿਹਾ ਹੈ। ਰੇਲ ਰਾਹੀਂ ਜਾਣ ਵਾਲੇ ਯਾਤਰੀਆਂ ਨੂੰ ਸੰਗਰੂਰ ਜਾਂ ਨੇੜਲੇ ਜਾਖਲ ਰੇਲਵੇ ਸਟੇਸ਼ਨ ਵੱਲ ਜਾਣਾ ਪੈ ਰਿਹਾ ਹੈ ਜਿਸ ਕਾਰਨ ਲੋਕਾਂ ਅੰਦਰ ਦਿਨੋਂ ਦਿਨ ਰੋਹ ਵਧ ਰਿਹਾ ਹੈ।
ਇਸ ਲਾਈਨ ’ਤੇ ਰੇਲਵੇ ਵਿਭਾਗ ਵੱਲੋਂ ਪਹਿਲਾਂ ਤੋਂ ਚੱਲ ਰਹੀਆਂ ਯਾਤਰੂ ਰੇਲ ਗੱਡੀਆਂ ਨੰਬਰ 14035 ਹਿਸਾਰ ਤੋਂ ਅੰਮ੍ਰਿਤਸਰ, 19613 ਅਜਮੇਰ ਤੋਂ ਅੰਮ੍ਰਿਤਸਰ, 54053 ਜਾਖਲ-ਲੁਧਿਆਣਾ, 54603 ਹਿਸਾਰ-ਲੁਧਿਆਣਾ, 54605 ਰਤਨਗੜ੍ਹ-ਲੁਧਿਆਣਾ, 54633ਸਿਰਸਾ-ਲੁਧਿਆਣਾ, 54635 ਹਿਸਾਰ-ਲੁਧਿਆਣਾ, 54631 ਭਿਵਾਨੀ-ਧੂਰੀ ਸਮੇਤ ਕਰੀਬ ਇਕ ਦਰਜਨ ਤੋਂ ਵੀ ਵੱਧ ਪੈਸੰਜਰ ਗੱਡੀਆਂ ਬੰਦ ਕਰ ਦਿੱਤੀਆਂ ਗਈਆਂ ਹਨ। ਇੰਨਾ ਹੀ ਨਹੀਂ ਇਸ ਲਾਈਨ ‘ਤੇ ਸਿਰਫ ਦਿੱਲੀ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਹੀ ਚੱਲ ਰਹੀਆਂ ਹਨ। ਲੋਕਾਂ ਦੀ ਰੇਲਵੇ ਵਿਭਾਗ ਤੋਂ ਮੰਗ ਹੈ ਕਿ ਬੰਦ ਕੀਤੀਆਂ ਗਈਆਂ ਯਾਤਰੂ ਰੇਲ ਗੱਡੀਆਂ ਨੂੰ ਜਲਦ ਚਾਲੂ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਿਲ ਸਕੇ।

Advertisement

Advertisement
Author Image

joginder kumar

View all posts

Advertisement
Advertisement
×