ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੌਮੀ ਪੱਧਰ ’ਤੇ ‘ਆਪ’ ਅਤੇ ਕਾਂਗਰਸ ਘਿਉ-ਖਿਚੜੀ: ਝੂੰਦਾਂ

07:28 AM May 23, 2024 IST
ਪਿੰਡ ਘਰਾਚੋਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਝੂੰਦਾਂ ਨੂੰ ਲੱਡੂਆਂ ਨਾਲ ਤੋਲਦੇ ਹੋਏ ਆਗੂ।

ਬੀਰਬਲ ਰਿਸ਼ੀ
ਸ਼ੇਰਪੁਰ, 22 ਮਈ
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਭਾਜਪਾ ਨਾਲ ਸਿਆਸੀ ਰਿਸ਼ਤਾ ਅਕਾਲੀ ਦਲ ਨੇ ਬਹੁਤ ਸੋਚ ਸਮਝਕੇ ਹੀ ਖ਼ਤਮ ਕੀਤਾ ਹੈ ਕਿਉਂਕਿ ਸਿਆਸੀ ਗੱਠਜੋੜ ਪੰਜਾਬ ਹਿਤੈਸ਼ੀ ਮੁੱਦਿਆਂ ਦੀਆਂ ਸ਼ਰਤਾਂ ’ਤੇ ਹੀ ਸੰਭਵ ਹੋ ਸਕਦਾ ਸੀ ਜੋ ਭਾਜਪਾ ਨੂੰ ਬਾਰਾ ਨਹੀਂ ਖਾਂਦੀਆਂ ਸਨ। ਐਡਵੋਕੇਟ ਝੂੰਦਾਂ ਘਨੌਰ ਕਲਾਂ ਤੇ ਮੂਲੋਵਾਲ ਮਗਰੋਂ ਪਿੰਡ ਘਨੌਰੀ ਕਲਾਂ ਵਿੱਚ ਕੀਤੇ ਗਏ ਵੱਡੇ ਚੋਣ ਜਲਸੇ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਵੱਡੇ ਪ੍ਰਭਾਵ ਵਾਲੇ ਇਸ ਪਿੰਡ ਵਿੱਚ ਅਕਾਲੀ ਦਲ ਵੱਲੋਂ ਕੀਤੀ ਗਈ ਪਿੰਡ ਪੱਧਰੀ ਵੱਡੀ ਰੈਲੀ ਦੀ ਸਫ਼ਲਤਾ ਲਈ ਪਾਰਟੀ ਦੇ ਯੂਥ ਵਿੰਗ ਆਗੂ ਅੰਮ੍ਰਿਤਪਾਲ ਸਿੰਘ, ਸਾਬਕਾ ਚੇਅਰਮੈਨ ਰਤਿੰਦਰ ਸਿੰਘ ਰਤਨ ਅਤੇ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਇੰਦਰਜੀਤ ਸਿੰਘ ’ਤੇ ਅਧਾਰਤ ਤਿੱਕੜੀ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਲਈ ਉਮੀਦਵਾਰ ਝੂੰਦਾਂ ਨੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ। ਐਡਵੋਕੇਟ ਝੂੰਦਾਂ ਨੇ ਕੌਮੀ ਪੱਧਰ ’ਤੇ ‘ਆਪ’ ਤੇ ਕਾਂਗਰਸ ਨੂੰ ਘਿਉ-ਖਿਚੜੀ ਕਰਾਰ ਦਿੰਦਿਆਂ ਕਿਹਾ ਕਿ ਸਿਆਸੀ ਗੱਠਜੋੜ ਕਿਸੇ ਤੋਂ ਗੁੱਝਾ ਨਹੀਂ ਪਰ ਚੋਣ ਰੈਲੀਆਂ ਦੌਰਾਨ ਇਹ ਦੋਵੇਂ ਸਿਆਸੀ ਪਾਰਟੀਆਂ ਇੱਕ ਦੂਜੇ ’ਤੇ ਸ਼ਬਦੀ ਹਮਲੇ ਕਰਕੇ ਲੋਕਾਂ ਨੂੰ ਗਮਰਾਹ ਕਰਨ ਦੇ ਚੱਕਰ ਵਿੱਚ ਹਨ।
ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਲੋਕ ਸਭਾ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਵੱਲੋਂ ਅੱਜ ਬਲਾਕ ਦੇ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਪਿੰਡ ਭੜੋ, ਮਾਝੀ, ਕਾਕੜਾ, ਬਲਿਆਲ, ਘਰਾਚੋਂ ਤੇ ਟਰੱਕ ਯੂਨੀਅਨ ਭਵਾਨੀਗੜ੍ਹ ਵਿੱਚ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਝੂੰਦਾਂ ਨੇ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦੇ ਹਿੱਤਾਂ ਲਈ ਆਵਾਜ਼ ਬੁਲੰਦ ਨਹੀਂ ਕਰ ਸਕਦੀਆਂ।
ਧੂਰੀ (ਪਵਨ ਕੁਮਾਰ ਵਰਮਾ): ਲੋਕ ਸਭਾ ਹਲਕਾ ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੇ ਨਗਰ ਕੌਂਸਲ ਧੂਰੀ ਦੇ ਕੌਂਸਲਰ ਮਨਵਿੰਦਰ ਸਿੰਘ ਬਿੱਨਰ ਦੇ ਵਾਰਡ ਵਿੱਚ ਆਪਣੀ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪੂਰੇ ਹਲਕੇ ਵਿੱਚ ਭਰਵਾਂ ਸਮਰਥਨ ਮਿਲ ਰਿਹਾ ਹੈ ਕਿਉਂਕਿ ਆਪ ਸਰਕਾਰ ਨੇ ਆਪਣੇ ਝੂਠੇ ਵਾਅਦੇ ਪੂਰੇ ਨਹੀਂ ਕੀਤੇ। ਇਸ ਮੌਕੇ ਭੁਪਿੰਦਰ ਸਿੰਘ ਭਲਵਾਨ, ਬੀਬੀ ਜਸਵਿੰਦਰ ਕੌਰ ਖਾਲਸਾ, ਗਮਦੂਰ ਸਿੰਘ, ਰਣਜੀਤ ਸਿੰਘ ਕਾਤਰੋਂ ਤੇ ਹੰਸ ਰਾਜ ਗਰਗ ਆਦਿ ਹਾਜ਼ਰ ਸਨ।

Advertisement

Advertisement
Advertisement