For the best experience, open
https://m.punjabitribuneonline.com
on your mobile browser.
Advertisement

ਲੁਹਾਰਾ ’ਚ ਰਾਤ ਸਮੇਂ ਟਰੈਕਟਰ ਆਪੇ ਸਟਾਰਟ ਹੋ ਕੇ ਸੁੱਤੇ ਪਏ ਪਰਿਵਾਰਕ ਮੈਂਬਰਾਂ ’ਤੇ ਚੜ੍ਹਿਆ

10:29 AM Jun 08, 2024 IST
ਲੁਹਾਰਾ ’ਚ ਰਾਤ ਸਮੇਂ ਟਰੈਕਟਰ ਆਪੇ ਸਟਾਰਟ ਹੋ ਕੇ ਸੁੱਤੇ ਪਏ ਪਰਿਵਾਰਕ ਮੈਂਬਰਾਂ ’ਤੇ ਚੜ੍ਹਿਆ
Advertisement

ਮਹਿੰਦਰ ਸਿੰਘ ਰੱਤੀਆਂ
ਮੋਗਾ, 7 ਜੂਨ
ਥਾਣਾ ਕੋਟ ਈਸੇ ਖਾਂ ਦੇ ਪਿੰਡ ਲੁਹਾਰਾ ਵਿੱਚ ਬੀਤੀ ਅੱਧੀ ਰਾਤ ਨੂੰ ਘਰ ਵਿੱਚ ਖੜ੍ਹਾ ਟਰੈਕਟਰ ਆਪਣੇ ਆਪ ਸਟਾਰਟ ਹੋ ਕੇ ਸੁੱਤੇ ਪਏ ਪਰਿਵਾਰਕ ਮੈਂਬਰਾਂ ’ਤੇ ਚੜ੍ਹ ਗਿਆ ਜਿਸ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਇੱਕ ਲੜਕੀ ਜ਼ਖ਼ਮੀ ਹੋ ਗਈ। ਥਾਣਾ ਮੁਖੀ ਇੰਸਪੈਕਟਰ ਜਸਵਿੰਦਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦੇ ਆਖਿਆ ਕਿ ਉਨ੍ਹਾਂ ਖੁਫ਼ੀਆ ਪੜਤਾਲ ਕੀਤੀ ਹੈ ਜੋ ਬਿਲਕੁਲ ਠੀਕ ਹੈ ਪਰ ਪਰਿਵਾਰ ਨੇ ਇਸ ਘਟਨਾ ਬਾਰੇ ਪੁਲੀਸ ਨੂੰ ਇਤਲਾਹ ਨਹੀਂ ਦਿੱਤੀ। ਜਾਣਕਾਰੀ ਮੁਤਾਬਕ ਪਿੰਡ ਲੁਹਾਰਾ ਵਿੱਚ ਲੰਘੀ ਰਾਤ ਮਜ਼ਦੂਰ ਪਰਿਵਾਰ ਵਿਹੜੇ ਵਿੱਚ ਸੁੱਤਾ ਪਿਆ ਅਤੇ ਇਸ ਦੌਰਾਨ ਉਥੇ ਖੜ੍ਹਾ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਅਤੇ ਸੁੱਤੇ ਪਏ ਪਰਿਵਾਰ ’ਤੇ ਚੜ੍ਹ ਗਿਆ। ਇਸ ਘਟਨਾ ਵਿਚ ਮਨਜੀਤ ਕੌਰ ਔਰਤ ਦੀ ਮੌਤ ਹੋ ਗਈ। ਮ੍ਰਿਤਕਾ ਦੇ ਪਤੀ ਗੁਲਾਬ ਸਿੰਘ ਮੁਤਾਬਕ ਉਹ ਪਰਿਵਾਰ ਸਮੇਤ ਇੱਟਾਂ ਵਾਲੇ ਭੱਠੇ ’ਤੇ ਕੰਮ ਕਰਦਾ ਹੈ। ਬੀਤੀ ਰਾਤ ਜਦੋਂ ਭੱਠੇ ਤੋਂ ਮਜ਼ਦੂਰੀ ਕਰਕੇ ਆਏ ਤਾਂ ਪਰਿਵਾਰ ਰੋਟੀ ਪਾਣੀ ਖਾ ਕੇ ਘਰ ਦੇ ਵਿਹੜੇ ਵਿੱਚ ਸੌਂ ਗਿਆ। ਇਸ ਦੌਰਾਨ ਵਿਹੜੇ ਵਿਚ ਖੜ੍ਹਾ ਟਰੈਕਟਰ ਰਾਤ ਨੂੰ ਕਰੀਬ ਇਕ ਵਜੇ ਆਪਣੇ ਆਪ ਸਟਾਰਟ ਹੋ ਗਿਆ ਅਤੇ ਪਰਿਵਾਰ ’ਤੇ ਚੜ੍ਹ ਗਿਆ। ਉਨ੍ਹਾਂ ਦੱਸਿਆ ਕਿ ਟਰੈਕਟਰ ਆਪਣੇ ਆਪ ਸਟਾਰਟ ਹੋ ਗਿਆ ਅਤੇ ਮੰਜਿਆਂ ਉਪਰੋਂ ਹੁੰਦਾ ਹੋਇਆ ਕੰਧ ’ਚ ਵੱਜ ਕੇ ਰੁਕਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×