ਇੰਗਲਿਸ਼ ਚੈਨਲ ਪਾਰ ਕਰਦਿਆਂ ਘੱਟੋ-ਘੱਟ ਅੱਠ ਜਣਿਆਂ ਦੀ ਮੌਤ
07:49 AM Sep 16, 2024 IST
Advertisement
ਪੈਰਿਸ, 15 ਸਤੰਬਰ
ਉੱਤਰੀ ਫਰਾਂਸ ਤੋਂ ਇੰਗਲਿਸ਼ ਚੈਨਲ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਘੱਟ ਤੋਂ ਘੱਟ ਅੱਠ ਜਣਿਆਂ ਦੀ ਮੌਤ ਹੋ ਗਈ। ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਅਧਿਕਾਰੀਆਂ ਨੇ ਉੱਤਰੀ ਸ਼ਹਿਰ ਐਂਬਲੇਟਿਊਸ ’ਚ ਇੱਕ ਸਮੁੰਦਰੀ ਤੱਟ ਨੇੜੇ ਇੱਕ ਬੇੜੀ ਸੰਕਟ ’ਚ ਘਿਰੀ ਦੇਖੀ ਜਿਸ ’ਤੇ ਦਰਜਨਾਂ ਲੋਕ ਸਵਾਰ ਸਨ। ਚੈਨਲ ਤੇ ਉੱਤਰੀ ਸਾਗਰ ਦੇ ਇੰਚਾਰਜ ਫਰਾਂਸੀਸੀ ਸਮੁੰਦਰੀ ਅਧਿਕਾਰੀਆਂ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਇੱਕ ਫਰਾਂਸੀਸੀ ਬਚਾਅ ਬੇੜਾ ਖੇਤਰ ’ਚ ਤਾਇਨਾਤ ਕੀਤਾ ਗਿਆ ਅਤੇ ਬਚਾਅ ਕਰਮੀਆਂ ਨੇ ਸਮੁੰਦਰੀ ਤੱਟ ’ਤੇ 53 ਪਰਵਾਸੀਆਂ ਨੂੰ ਮੈਡੀਕਲ ਸਹਾਇਤਾ ਮੁਹੱਈਆ ਕੀਤੀ। ਬਿਆਨ ’ਚ ਕਿਹਾ ਗਿਆ, ‘ਤੁਰੰਤ ਮਦਦ ਮੁਹੱਈਆ ਕਰਵਾਏ ਜਾਣ ਦੇ ਬਾਵਜੂਦ ਅੱਠ ਲੋਕਾਂ ਦੀ ਮੌਤ ਹੋ ਗਈ।’ ਇਸ ਵਿੱਚ ਕਿਹਾ ਗਿਆ ਕਿ ਸਮੁੁੰਦਰ ’ਚ ਤਲਾਸ਼ੀ ਮੁਹਿੰਮ ਦੌਰਾਨ ਕੋਈ ਵਿਅਕਤੀ ਨਹੀਂ ਮਿਲਿਆ। -ਏਪੀ
Advertisement
Advertisement
Advertisement