ਦੱਖਣੀ ਬ੍ਰਾਜ਼ੀਲ ਵਿੱਚ ਹੜ੍ਹਾਂ ਕਾਰਨ ਘੱਟੋ-ਘੱਟ 39 ਵਿਅਕਤੀਆਂ ਦੀ ਮੌਤ
12:58 PM May 05, 2024 IST
ਸਾਓ ਪਾਊਲੋ, 5 ਮਈ
ਬ੍ਰਾਜ਼ੀਲ ਦੇ ਰੀਓ ਗਰੈਂਡ ਡੋ ਸੁਲ ਸੂਬੇ ਵਿੱਚ ਭਾਰੀ ਬਾਰਿਸ਼ ਕਰ ਕੇ ਘੱਟੋ-ਘੱਟ 39 ਵਿਅਕਤੀਆਂ ਦੀ ਮੌਤ ਹੋ ਗਈ ਅਤੇ 68 ਹੋਰ ਵਿਅਕਤੀ ਲਾਪਤਾ ਹੋ ਗਏ। ਸੂਬੇ ਦੀ ਨਾਗਰਿਕ ਸੁਰੱਖਿਆ ਏਜੰਸੀ ਨੇ ਬੀਤੇ ਦਿਨ ਇਹ ਜਾਣਕਾਰੀ ਦਿੱਤੀ। ਬ੍ਰਾਜ਼ੀਲ ਵਿੱਚ ਆਏ ਹੜ੍ਹਾਂ ਕਾਰਨ ਕਈ ਸ਼ਹਿਰ ਤਬਾਹ ਹੋ ਗਏ ਅਤੇ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਜਾਣ ਲਈ ਮਜਬੂਰ ਹਨ। ਇਹ ਇਕ ਸਾਲ ਵਿੱਚ ਚੌਥੀ ਅਜਿਹੀ ਕੁਦਰਤੀ ਆਫ਼ਤ ਹੈ। ਇਸ ਤੋਂ ਪਹਿਲਾਂ 2023 ਵਿੱਚ ਜੁਲਾਈ, ਸਤੰਬਰ ਅਤੇ ਨਵੰਬਰ ਵਿੱਚ ਵੀ ਹੜ੍ਹ ਆਏ ਸਨ ਜਿਨ੍ਹਾਂ ਵਿੱਚ ਕੁੱਲ 75 ਲੋਕ ਮਾਰੇ ਗਏ ਸਨ। -ਏਪੀ
Advertisement
Advertisement
Advertisement