At 30.4 degrees Celsius: ਸ੍ਰੀਨਗਰ ਵਿੱਚ ਗਰਮੀ ਨੇ ਅੱਠ ਦਹਾਕਿਆਂ ਦੇ ਰਿਕਾਰਡ ਤੋੜੇ
09:39 PM Apr 15, 2025 IST
ਸ੍ਰੀਨਗਰ, 15 ਅਪਰੈਲ
Advertisement
Srinagar witnesses hottest April day in nearly 8 decades: ਇੱਥੇ ਅੱਜ ਤਾਪਮਾਨ 30.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਅੱਠ ਦਹਾਕਿਆਂ ਵਿਚੋਂ ਅਪਰੈਲ ਦਾ ਸਭ ਤੋਂ ਗਰਮ ਦਿਨ ਰਿਹਾ। ਇਹ ਤਾਪਮਾਨ ਇਸ ਸੀਜ਼ਨ ਦੇ ਇਸ ਸਮੇਂ ਲਈ ਆਮ ਨਾਲੋਂ ਤਾਪਮਾਨ ਤੋਂ 10.2 ਡਿਗਰੀ ਵੱਧ ਵੀ ਸੀ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਅਤੇ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਵਿੱਚ 20 ਅਪਰੈਲ 1946 ਨੂੰ ਹੁਣ ਤੱਕ ਦਾ ਸਭ ਤੋਂ ਵੱਧ ਤਾਪਮਾਨ 31.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਕਾਜ਼ੀਗੁੰਡ 29.8 ਡਿਗਰੀ ਸੈਲਸੀਅਸ ਨਾਲ ਅਪਰੈਲ ਮਹੀਨੇ ਦਾ ਤੀਜਾ ਸਭ ਤੋਂ ਵੱਧ ਗਰਮ ਦਿਨ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਕਿਹਾ ਕਿ ਵਾਦੀ ਵਿੱਚ ਮੌਸਮ 17 ਅਪਰੈਲ ਤੱਕ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 18-20 ਅਪਰੈਲ ਦਰਮਿਆਨ ਉੱਚੇ ਖੇਤਰਾਂ ਵਿਚ ਬਰਫਬਾਰੀ ਤੇ ਮੀਂਹ ਪੈਣੀ ਸੰਭਾਵਨਾ ਹੈ। ਪੀਟੀਆਈ
Advertisement
Advertisement