ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਸਟਰਾਜ਼ੇਨੇਕਾ ਨੇ ਦੁਨੀਆ ਭਰ ’ਚੋਂ ਕੋਵਿਡ-19 ਵਿਰੋਧੀ ਨੂੰ ਵਾਪਸ ਮੰਗਵਾਇਆ

01:23 PM May 08, 2024 IST

ਨਵੀਂ ਦਿੱਲੀ, 8 ਮਈ
ਬਰਤਾਨੀਆ ਦੀ ਪ੍ਰਮੁੱਖ ਦਵਾਈ ਨਿਰਮਾਤਾ ਕੰਪਨੀ ਐਸਟਰਾਜ਼ੇਨੇਕਾ ਨੇ ਦੁਨੀਆ ਭਰ ਤੋਂ ਕੋਵਿਡ-19 ਵਿਰੋਧੀ ਟੀਕਿਆਂ ਨੂੰ ਵਾਪਸ ਮੰਗਵਾਉਣਾ ਸ਼ੁਰੂ ਕਰ ਦਿੱਤਾ ਹੈ। ਕੁਝ ਦਿਨ ਪਹਿਲਾਂ ਕੰਪਨੀ ਨੇ ਮੰਨਿਆ ਸੀ ਕਿ ਉਸ ਦੇ ਟੀਕਿਆਂ ਕਾਰਨ ਖੂਨ ਦੇ ਥੱਕੇ ਅਤੇ ਪਲੇਟਲੇਟ ਘੱਟ ਹੋਣ ਦੇ ਮਾਮਲੇ ਸਾਹਮਣੇ ਆਏ ਸਨ। ਐਸਟਰਾਜ਼ੇਨੇਕਾ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਦੇ ਸਹਿਯੋਗ ਨਾਲ ਭਾਰਤ ਨੂੰ ਕੋਵਿਸ਼ੀਲਡ ਵੈਕਸੀਨ ਦੀ ਸਪਲਾਈ ਕੀਤੀ ਸੀ। ਕੰਪਨੀ ਨੇ ਬਿਆਨ ਵਿੱਚ ਕਿਹਾ ਕਿ ਮਹਾਮਾਰੀ ਤੋਂ ਬਾਅਦ ਉਪਲਬੱਧ ਟੀਕਿਆਂ ਦੀ ਵੱਡੀ ਗਿਣਤੀ ਦੇ ਮੱਦੇਨਜ਼ਰ ਵਾਪਸ ਮੰਗਵਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਐਸਟਰਾਜ਼ੇਨੇਕਾ ਨੇ ਕੋਵਿਡ-19 ਵੈਕਸੀਨ ਵਿਕਸਿਤ ਕਰਨ ਲਈ ਆਕਸਫੋਰਡ ਯੂਨੀਵਰਸਿਟੀ ਨਾਲ ਸਾਂਝੇਦਾਰੀ ਕੀਤੀ ਸੀ। ਇਹ ਟੀਕੇ ਭਾਰਤ ਵਿੱਚ ਕੋਵਿਸ਼ੀਲਡ ਅਤੇ ਯੂਰਪ ਵਿੱਚ 'ਵੈਕਸਜ਼ੇਵਰੀਆ' ਵਜੋਂ ਵੇਚੇ ਗਏ ਸਨ।

Advertisement

Advertisement
Advertisement