ਜੀਂਦ ਵਾਸੀਆਂ ਨੂੰ ਭਾਖੜਾ ਦਾ ਪਾਣੀ ਦਿਵਾਉਣ ਦਾ ਭਰੋਸਾ
08:58 AM Sep 18, 2023 IST
ਪੱਤਰ ਪ੍ਰੇਰਕ
ਜੀਂਦ, 17 ਸਤੰਬਰ
ਡਿਪਟੀ ਕਮਿਸ਼ਨਰ ਮੁਹੰਮਦ ਇਮਰਾਨ ਰਜ਼ਾ ਨੇ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਪਿਛਲੇ ਕੀਤੇ ਗਏ ਐਲਾਨ ਮੁਤਾਬਕ ਜੀਂਦ ਸ਼ਹਿਰ ਦੇ ਲੋਕਾਂ ਨੂੰ ਛੇਤੀ ਹੀ ਭਾਖੜਾ ਦਾ ਸਵੱਛ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸ ਤਹਿਤ ਜਨ ਸਿਹਤ ਵਿਭਾਗ ਵੱਲੋਂ ਸਾਰੀ ਖ਼ਾਮੀਆਂ ਪੂਰੀ ਕਰਕੇ ਕਾਗਜ਼ਾਤ ਵਿਭਾਗ ਦੀ ਮਨਜ਼ੂਰੀ ਲਈ ਭੇਜੇ ਜਾ ਚੁੱਕੇ ਹਨ। ਮਨਜ਼ੂਰੀ ਮਿਲਣ ਮਗਰੋਂ ਛੇਤੀ ਹੀ ਇਸ ਵਿਕਾਸ ਪ੍ਰਾਜੈਕਟ ’ਤੇ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਪਿੰਡ ਬੜੌਦੀ ਵਿੱਚ 46 ਏਕੜ ਵਿੱਚ ਬਣਾਏ ਜਾਣ ਵਾਲੇ ਜਲਘਰ ਦੀ ਯੋਜਨਾ ’ਤੇ ਛੇਤੀ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਿਹੜੇ ਘਰਾਂ ਦੇ ਬਾਹਰ ਪਾਣੀ ਦੀਆਂ ਪਾਈਪਾਂ ਉੱਤੇ ਟੂਟੀਆਂ ਨਹੀਂ ਲੱਗੀਆਂ ਹਨ, ਉਹ ਛੇਤੀ ਹੀ ਟੂਟੀਆਂ ਲਗਵਾ ਲੈਣ ਤਾਂ ਕਿ ਪਾਣੀ ਵਿਅਰਥ ਨਾ ਜਾਵੇ।
Advertisement
Advertisement