For the best experience, open
https://m.punjabitribuneonline.com
on your mobile browser.
Advertisement

ਲੈਕਚਰਾਰਾਂ ਦੀਆਂ ਤਰੱਕੀਆਂ ਸਬੰਧੀ ਊਣਤਾਈਆਂ ਦੂਰ ਕਰਨ ਦਾ ਭਰੋਸਾ

10:15 AM Jul 18, 2024 IST
ਲੈਕਚਰਾਰਾਂ ਦੀਆਂ ਤਰੱਕੀਆਂ ਸਬੰਧੀ ਊਣਤਾਈਆਂ ਦੂਰ ਕਰਨ ਦਾ ਭਰੋਸਾ
ਡੀਪੀਆਈ (ਸੈਕੰਡਰੀ) ਨੂੰ ਮੰਗ ਪੱਤਰ ਦਿੰਦਾ ਹੋਇਆ ਯੂਨੀਅਨ ਦਾ ਵਫ਼ਦ। -ਫੋਟੋ: ਧਵਨ
Advertisement

ਪੱਤਰ ਪ੍ਰੇਰਕ
ਪਠਾਨਕੋਟ, 17 ਜੁਲਾਈ
ਮਾਸਟਰ ਕੇਡਰ ਤੋਂ ਲੈਕਚਰਾਰ ਦੀਆਂ ਤਰੱਕੀਆਂ ਵਿੱਚ ਊਣਤਾਈਆਂ ਦੂਰ ਕਰਨ ਸਬੰਧੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਜਨਰਲ ਸਕੱਤਰ ਬਲਜਿੰਦਰ ਧਾਲੀਵਾਲ ਅਤੇ ਵਿੱਤ ਸਕੱਤਰ ਰਮਨ ਕੁਮਾਰ ਦੀ ਅਗਵਾਈ ਹੇਠ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਸੈਕੰਡਰੀ ਪਰਮਜੀਤ ਸਿੰਘ ਨਾਲ ਹੋਈ। ਇਸ ਵਿੱਚ ਡੀਪੀਆਈ ਸੈਕੰਡਰੀ ਨੇ ਯੂਨੀਅਨ ਆਗੂਆਂ ਨੂੰ ਭਰੋਸਾ ਦਿੱਤਾ ਕਿ ਤਰੱਕੀਆਂ ਪਾਰਦਰਸ਼ੀ ਢੰਗ ਨਾਲ ਜਲਦੀ ਕਰ ਦਿੱਤੀਆਂ ਜਾਣਗੀਆਂ।
ਯੂਨੀਅਨ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਡੀਪੀਆਈ ਨੂੰ ਕਿਹਾ ਕਿ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਤਰੱਕੀਆਂ ਵਿੱਚ ਊਣਤਾਈਆਂ ਦੂਰ ਕਰਕੇ ਹਰ ਵਿਸ਼ੇ ਦੀਆਂ ਤਰੱਕੀਆਂ ਕੀਤੀਆਂ ਜਾਣ ਅਤੇ ਹਰ ਵਿਸ਼ੇ ਵਿੱਚ ਅਖੀਰਲੇ ਪ੍ਰੋਮੋਟ ਹੋਏ ਲੈਕਚਰਾਰ ਦੀ ਹਰ ਵਰਗ ਅਨੁਸਾਰ ਸੀਨੀਆਰਤਾ ਸੂਚੀ ਜਾਰੀ ਕਰਕੇ ਉਸ ਅਨੁਸਾਰ ਹੀ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਕਿਸੇ ਵੀ ਕਿਸਮ ਦੇ ਲੈਫਟ ਆਊਟ ਦੀ ਗੁੰਜਾਇਸ਼ ਹੀ ਨਾ ਰਹੇ।
ਯੂਨੀਅਨ ਦੇ ਆਗੂਆਂ ਨੇ ਹਰਭਜਨ ਸਿੰਘ ਬਨਾਮ ਸਟੇਟ ਦੇ ਕੇਸ ਦਾ ਹਵਾਲਾ ਦਿੰਦਿਆਂ ਰਿਵਰਸ਼ਨ ਜ਼ੋਨ ਖ਼ਤਮ ਕਰਨ ਦੀ ਵੀ ਮੰਗ ਕੀਤੀ। ਮਾਸਟਰ ਕੇਡਰ ਤੋਂ ਹੈਡਮਾਸਟਰ ਦੀ ਤਰੱਕੀ ਬਾਰੇ ਉਨ੍ਹਾਂ ਕਿਹਾ ਕਿ ਜਲਦ ਹੀ ਇਹ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਜਾਵੇਗੀ। ਜਦਕਿ 3704 ਅਧਿਆਪਕਾਂ ਦਾ ਪ੍ਰੋਬੇਸ਼ਨ ਪੀਰੀਅਡ ਖ਼ਤਮ ਹੋਣ ਅਤੇ ਉਨ੍ਹਾਂ ਨੂੰ ਪੂਰਾ ਸਕੇਲ ਦੇਣ ਦੀ ਮੰਗ ’ਤੇ ਡੀਪੀਆਈ ਨੇ ਕਿਹਾ ਇਸ ਸੰਬੰਧੀ ਜਲਦੀ ਹੀ ਪੱਤਰ ਜਾਰੀ ਕਰ ਦਿੱਤਾ ਜਾਵੇਗਾ। ਇਸ ਮੌਕੇ ਸੁਖਦੇਵ ਕਾਜਲ, ਮਨਜਿੰਦਰ ਸਿੰਘ, ਕਰਨੈਲ ਸਿੰਘ, ਹਰਕੀਰਤ ਸਿੰਘ, ਸੋਹਣ ਸਿੰਘ ਚਹਿਲ, ਨੀਰਜ ਸਿੰਘ ਕੰਵਰ, ਗਗਨਦੀਪ ਸਿੰਘ, ਰਾਕੇਸ਼ ਮਹਾਜਨ, ਅਮਰਜੀਤ ਸਿੰਘ ਦਸੂਹਾ, ਰਾਕੇਸ਼ ਸ਼ਰਮਾ ਆਦਿ ਆਗੂ ਵੀ ਹਾਜ਼ਰ ਸਨ।

Advertisement

Advertisement
Advertisement
Author Image

joginder kumar

View all posts

Advertisement