ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਫ਼ਰੀਦਕੋਟ ’ਚ ਸਹਾਇਕ ਟਰਾਂਸਪੋਰਟ ਅਫ਼ਸਰ ਨਿਯੁਕਤ

06:51 AM Jun 28, 2024 IST

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 27 ਜੂਨ
ਪੰਜਾਬ ਸਰਕਾਰ ਨੇ ਜਸਵਿੰਦਰ ਸਿੰਘ ਨੂੰ ਫ਼ਰੀਦਕੋਟ ਦਾ ਸਹਾਇਕ ਟਰਾਂਸਪੋਰਟ ਅਫ਼ਸਰ ਨਿਯੁਕਤ ਕਰ ਦਿੱਤਾ ਹੈ ਤੇ ਉਨ੍ਹਾਂ ਨੇ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਸੂਚਨਾ ਅਨੁਸਾਰ ਜਸਵਿੰਦਰ ਸਿੰਘ ਫੂਡ ਤੇ ਸਪਲਾਈ ਵਿਭਾਗ ਵਿੱਚੋਂ ਪੰਜ ਸਾਲਾਂ ਲਈ ਡੈਪੂਟੇਸ਼ਨ ’ਤੇ ਆਰਟੀਏ ਦਫ਼ਤਰ ਫ਼ਰੀਦਕੋਟ ਵਿੱਚ ਆਏ ਹਨ। ਜ਼ਿਕਰਯੋਗ ਹੈ ਕਿ ਆਰਟੀਏ ਦਫ਼ਤਰ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੋਈ ਪੱਕਾ ਅਧਿਕਾਰੀ ਨਾ ਹੋਣ ਕਾਰਨ ਲੋਕਾਂ ਨੂੰ ਆਪਣੇ ਰੋਜ਼ ਦੇ ਕੰਮਾਂ-ਕਾਰਾਂ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਰਟੀਏ ਦਫ਼ਤਰ ਵਿੱਚ ਸੈਂਕੜੇ ਫਾਈਲਾਂ ਪਿਛਲੇ ਤਿੰਨ ਮਹੀਨਿਆਂ ਤੋਂ ਅਧਿਕਾਰੀ ਦੀ ਉਡੀਕ ਵਿੱਚ ਹਨ। ਕੁਝ ਸਮਾਂ ਪਹਿਲਾਂ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸਰਕਾਰ ਕੋਲ ਇਸ ਦਫ਼ਤਰ ਵਿੱਚ ਪੱਕਾ ਅਧਿਕਾਰੀ ਲਾਉਣ ਦੀ ਮੰਗ ਕੀਤੀ ਸੀ।
ਆਰਟੀਏ ਦਫ਼ਤਰ ਵਿੱਚ ਵਾਹਨਾਂ ਦੀ ਰਜਿਸਟ੍ਰੇਸ਼ਨ ਸਮੇਂ ਕਥਿਤ ਤੌਰ ’ਤੇ ਹੋਈ ਗੜਬੜੀ ਕਾਰਨ ਵਿਜੀਲੈਂਸ ਵਿਭਾਗ ਨੇ ਤਿੰਨ ਟਰਾਂਸਪੋਰਟ ਅਫ਼ਸਰਾਂ ਸਣੇ ਛੇ ਜਣਿਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੋਇਆ ਸੀ ਜਿਸ ਕਰ ਕੇ ਪਿਛਲੇ ਕਰੀਬ ਇੱਕ ਦਹਾਕੇ ਤੋਂ ਇੱਥੋਂ ਦੇ ਟਰਾਂਸਪੋਰਟ ਦਫ਼ਤਰ ਵਿੱਚ ਆਰਟੀਏ ਨੂੰ ਪੱਕੇ ਤੌਰ ’ਤੇ ਨਹੀਂ ਲਾਇਆ ਗਿਆ। ਜਸਵਿੰਦਰ ਸਿੰਘ ਨੇ ਕਿਹਾ ਕਿ ਦਫਤਰ ਦੇ ਪੈਂਡਿੰਗ ਕੰਮ ਨੂੰ ਅਗਲੇ ਕੁਝ ਦਿਨਾਂ ਵਿੱਚ ਹੀ ਨਿਪਟਾ ਦੇਣਗੇ। ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਆਰਟੀਏ ਦਫ਼ਤਰ ਵਿੱਚ ਬਾਕੀ ਘਾਟਾਂ ਨੂੰ ਵੀ ਤੁਰੰਤ ਪੂਰਾ ਕੀਤਾ ਜਾਵੇਗਾ।

Advertisement

Advertisement
Advertisement