ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫਿਰੋਜ਼ਪੁਰ ਵਿੱਚ ਸਹਾਇਕ ਥਾਣੇਦਾਰ ਰਿਸ਼ਵਤ ਲੈਂਦਾ ਕਾਬੂ

07:23 AM Jul 19, 2024 IST

ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 18 ਜੁਲਾਈ
ਇਥੇ ਥਾਣਾ ਸਿਟੀ ਵਿਚ ਤਾਇਨਾਤ ਏਐਸਆਈ ਗੁਰਮੇਲ ਸਿੰਘ ਨੂੰ ਵਿਜੀਲੈਂਸ ਨੇ ਦਸ ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਬਿਊਰੋ ਦੇ ਐੱਸਐੱਸਪੀ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ ਬੱਲੂਆਣਾ ਨਿਵਾਸੀ ਰਾਜ ਕੁਮਾਰ ਦੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਰਾਜ ਕੁਮਾਰ ਦੇ ਭਰਾ ਮਦਨ ਲਾਲ ਖ਼ਿਲਾਫ਼ ਜੁਲਾਈ 2023 ਵਿਚ ਇੱਕ ਕੇਸ ਦਰਜ ਹੋਇਆ ਸੀ ਜਿਸ ਦੀ ਜਾਂਚ ਏਐਸਆਈ ਗੁਰਮੇਲ ਸਿੰਘ ਕਰ ਰਿਹਾ ਸੀ। ਇਸ ਜਾਂਚ ਦੌਰਾਨ ਮਦਨ ਲਾਲ ਦੀ ਇੱਕ ਹਾਦਸੇ ਵਿਚ ਮੌਤ ਹੋ ਗਈ ਤੇ ਗੁਰਮੇਲ ਸਿੰਘ ਏਐਸਆਈ ਨੇ ਇਸਦੀ ਰਿਪੋਰਟ ਅਦਾਲਤ ਵਿਚ ਪੇਸ਼ ਕਰਨੀ ਸੀ ਤਾਂ ਜੋ ਪਰਿਵਾਰ ਤਰਸ ਦੇ ਆਧਾਰ ਤੇ ਸਰਕਾਰੀ ਨੌਕਰੀ ਲਈ ਅਰਜ਼ੀ ਦੇ ਸਕੇ। ਰਾਜ ਕੁਮਾਰ ਨੇ ਵਿਜੀਲੈਂਸ ਅਧਿਕਾਰੀਆਂ ਨੂੰ ਦੱਸਿਆ ਕਿ ਗੁਰਮੇਲ ਸਿੰਘ ਰਿਪੋਰਟ ਪੇਸ਼ ਕਰਨ ਦੇ ਏਵਜ਼ ਵਿਚ ਦਸ ਹਜ਼ਾਰ ਰੁਪਏ ਰਿਸ਼ਵਤ ਮੰਗ ਰਿਹਾ ਹੈ। ਹਾਲਾਂਕਿ ਉਹ ਮੁਕੱਦਮਾ ਦਰਜ ਕਰਨ ਵੇਲੇ ਵੀ ਉਨ੍ਹਾਂ ਪਾਸੋਂ ਦਸ ਹਜ਼ਾਰ ਰੁਪਏ ਲੈ ਚੁੱਕਾ ਸੀ।

Advertisement

Advertisement