ਅੱਧੀ ਦਰਜਨ ਤੋਂ ਵੱਧ ਨਸ਼ਾ ਤਸਕਰਾਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ
ਦਲਬੀਰ ਸੱਖੋੋਵਾਲੀਆ/ਹਰਜੀਤ ਪਰਮਾਰ
ਬਟਾਲਾ, 8 ਅਕਤੂਬਰ
ਜ਼ਿਲ੍ਹਾ ਪੁਲੀਸ ਬਟਾਲਾ ਨੇ ਵੱਡੀ ਕਾਰਵਾਈ ਕਰਦਿਆਂ ਅੱਧੀ ਦਰਜਨ ਤੋਂ ਵੱਧ ਨਸ਼ਾ ਤਸਕਰਾਂ ਦੀਆਂ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਜਾਣਕਾਰੀ ਅਨੁਸਾਰ, ਕੋਟਲੀ ਸੂਰਤ ਮੱਲੀ ਦੇ ਗੁਰਪ੍ਰੀਤ ਸਿੰਘ ਗੋਪੀ ਗੋਲੀ ਦੀ 1 ਕਰੋੜ 95 ਲੱਖ 22 ਹਜ਼ਾਰ 500 ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ। ਇਸੇ ਤਰ੍ਹਾਂ ਥਾਣਾ ਕਿਲ੍ਹਾ ਲਾਲ ਸਿੰਘ ਦੇ ਪਿੰਡ ੳਮਰੇਵਾਲ ਦੇ ਲਖਵਿੰਦਰ ਸਿੰਘ ਦੀ ਕੁੱਲ ਜਾਇਦਾਦ 12 ਲੱਖ 95 ਹਜਾਰ ਰੁਪਏ, ਇਸੇ ਪਿੰਡ ਦੇ ਜਗਦੀਪ ਸਿੰਘ ਉਰਫ ਜੱਗਾ ਉਸਦੀ ਪਤਨੀ ਕੁਲਵਿੰਦਰ ਕੌਰ ਦੀ ਪ੍ਰਾਪਰਟੀ 28 ਲੱਖ 19 ਹਜ਼ਾਰ 100 ਦੀ ਜ਼ਬਤ ਕੀਤੀ ਗਈ, ਜਦੋਂ ਕਿ ਥਾਣਾ ਘਣੀਆ-ਕੇ ਬਾਂਗਰ ਦੇ ਗੁਰਜੰਟ ਸਿੰਘ ਪਿੰਡ ਕੋਠੇ ਦੀ ਪ੍ਰਾਪਰਟੀ 36,24000 ਨੂੰ ਜ਼ਬਤ ਕੀਤਾ। ਬਟਾਲਾ ਦੇ ਖਜੂਰੀ ਗੇਟ ਦੇ ਰਾਜਨ ਦੀ 25 ਲੱਖ ਰੁਪਏ ਦੀ ਜਾਇਦਾਦ ਜਿੱਥੇ ਜ਼ਬਤ ਕੀਤੀ ਗਈ, ਉਥੇ ਬਟਾਲਾ ਦੇ ਕਪੂਰੀ ਗੇਟ ਦੇ ਸਾਵਨ ਕੁਮਾਰ ਦੀ ਜਾਇਦਾਦ 20 ਲੱਖ 85 ਹਜ਼ਾਰ ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਗਈ। ਬਟਾਲਾ ਦੇ ਦੀਪਕ ਵਾਸੀ ਓਲਾ ਮੁਹੱਲਾ ਦੀ ਜਾਇਦਾਦ 23 ਲੱਖ ਜ਼ਬਤ ਕੀਤੀ ਗਈ।
ਅੰਮ੍ਰਿਤਸਰ ’ਚ 99 ਲੱਖ ਤੋਂ ਵੱਧ ਦੀ ਸੰਪਤੀ ਜ਼ਬਤ
ਅੰਮ੍ਰਿਤਸਰ(ਜਗਤਾਰ ਸਿੰਘ ਲਾਂਬਾ): ਪੁਲੀਸ ਨੇ ਦੋ ਨਸ਼ਾ ਤਸਕਰਾਂ ਵੱਲੋਂ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਲਗਭਗ 99 ਲੱਖ ਰੁਪਏ ਤੋਂ ਵੱਧ ਦੀ ਨਾਮੀ ਅਤੇ ਬੇਨਾਮੀ ਸੰਪਤੀ ਜ਼ਬਤ ਕਰ ਲਈ ਹੈ ।
ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਥਾਣਾ ਇਸਲਾਮਾਬਾਦ ਅਤੇ ਥਾਣਾ ਗੇਟ ਹਕੀਮਾ ਨੇ ਦੋ ਨਸ਼ਾ ਤਸਕਰਾਂ ਦੀ ਨਸ਼ੇ ਦੀ ਕਮਾਈ ਨਾਲ ਬਣਾਈ ਗਈ ਲਗਪੱਗ 99 ਲੱਖ 29 ਹਜ਼ਾਰ ਰੁਪਏ ਮੁੱਲ ਦੀ ਇਸ ਜਾਇਦਾਦ ਨੂੰ ਜ਼ਬਤ ਕੀਤਾ ਹੈ। ਇਸ ਸਬੰਧ ਵਿੱਚ ਖਾਣਾ ਘਰਿੰਡਾ ਦੇ ਪਿੰਡ ਰੋੜਾਵਾਲੀ ਦੇ ਰਣਜੀਤ ਸਿੰਘ ਉਰਫ ਕਾਕਾ ਦੀ ਲਗਪਗ 61 ਲੱਖ 29 ਹਜ਼ਾਰ ਰੁਪਏ ਦੀ ਚਲ ਤੇ ਅਚਲ ਜਾਇਦਾਦ ਨੂੰ ਜਬਤ ਕੀਤਾ ਹੈ। ਇਸੇ ਤਰ੍ਹਾਂ ਥਾਣਾ ਗੇਟ ਹਕੀਮਾਂ ਦੀ ਪੁਲੀਸ ਵੱਲੋਂ ਨਸ਼ਾ ਤਸਕਰੀ ਦੇ ਦੋਸ਼ ਹੇਠ ਹਰਮਨਦੀਪ ਸਿੰਘ ਵਾਸੀ ਥਾਣਾ ਚੋਲਾ ਸਾਹਿਬ ਦੀ ਕਰੀਬ 38 ਲੱਖ ਰੁਪਏ ਦੀ ਚੱਲ ਅਤੇ ਅਚਲ ਜਾਇਦਾਦ ਜ਼ਬਤ ਕੀਤੀ ਗਈ ਹੈ।