For the best experience, open
https://m.punjabitribuneonline.com
on your mobile browser.
Advertisement

ਗੁਰੂਗ੍ਰਾਮ ਵਿੱਚ ਤਿੰਨ ਕੰਪਨੀਆਂ ਦੀ 1128 ਕਰੋੜ ਦੀ ਸੰਪਤੀ ਜ਼ਬਤ

09:23 PM Aug 29, 2024 IST
ਗੁਰੂਗ੍ਰਾਮ ਵਿੱਚ ਤਿੰਨ ਕੰਪਨੀਆਂ ਦੀ 1128 ਕਰੋੜ ਦੀ ਸੰਪਤੀ ਜ਼ਬਤ
Advertisement
ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 29 ਅਗਸਤ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਹਰਿਆਣਾ ਵਿੱਚ ਤਿੰਨ ਵੱਡੀਆਂ ਕੰਪਨੀਆਂ ਦੀ 1128 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ (ਅਟੈਚ) ਕੀਤੀ ਹੈ। ਬਿਲਡਰ ਲਾਬੀ ਖ਼ਿਲਾਫ਼ ਇਹ ਕਾਰਵਾਈ ਵਿਧਾਨ ਸਭਾ ਚੋਣਾਂ ਵਿਚਾਲੇ ਹੋਈ ਹੈ। ਇਨ੍ਹਾਂ ਕੰਪਨੀਆਂ ਵਿੱਚ ਐਮਾਰ, ਐੱਮਜੀਐੱਫ ਅਤੇ ਸਨ ਸਟਾਰ ਓਵਰਸੀਜ਼ ਸ਼ਾਮਲ ਹਨ। ਇਸ ਸੰਦਰਭ ਵਿੱਚ ਸੀਬੀਆਈ ਨੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਤਤਕਾਲੀ ਟਾਊਨ ਐਂਡ ਕੰਟਰੀ ਪਲਾਨਿੰਗ ਵਿਭਾਗ ਦੇ ਡਾਇਰੈਕਟਰ ਰਹੇ ਟੀਸੀ ਗੁਪਤਾ ਸਣੇ 14 ਕਾਲੋਨਾਈਜ਼ਰਾਂ ਤੇ ਕੰਪਨੀਆਂ ਨਾਲ ਜੁੜੇ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ।

Advertisement

ਈਡੀ ਨੇ ਐਮਾਰ ਇੰਡੀਆ ਪ੍ਰਾਈਵੇਟ ਲਿਮਿਟਡ ਦੀ 501.13 ਕਰੋੜ ਅਤੇ ਐੱਮਜੀਐੱਫ ਡਿਵੈਲਪਮੈਂਟ ਲਿਮਿਟਡ ਦੀ 332.69 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਹੈ। ਇਨ੍ਹਾਂ ਦੋਵੇਂ ਕੰਪਨੀਆਂ ਦੀ 834.03 ਕਰੋੜ ਰੁਪਏ ਕੀਮਤ ਦੀ 401.65 ਏਕੜ ਜ਼ਮੀਨ ਨੂੰ ਅਸਥਾਈ ਤੌਰ ’ਤੇ ਜ਼ਬਤ ਕੀਤਾ ਗਿਆ ਹੈ। ਇਹ ਜ਼ਮੀਨ ਹਰਿਆਣਾ ਦੇ ਗੁਰੂਗ੍ਰਾਮ ਤੇ ਦਿੱਲੀ ਦੇ ਆਸ-ਪਾਸ 20 ਤੋਂ ਵੱਧ ਪਿੰਡਾਂ ’ਚ ਦੱਸੀ ਜਾਂਦੀ ਹੈ। ਉੱਧਰ, ਸਟਾਰ ਓਵਰਸੀਜ਼ ਦੀ 294.19 ਕਰੋੜ ਰੁਪਏ ਦੀ ਸੰਪਤੀ ਜ਼ਬਤ ਕੀਤੀ ਗਈ ਹੈ।

Advertisement
Author Image

Advertisement