ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਆਮਦਨ ਤੋਂ ਵੱਧ ਜਾਇਦਾਦ: ਆਈਏਐੱਸ ਸੰਜੈ ਪੋਪਲੀ ਦਾ ਦੋ ਰੋਜ਼ਾ ਪੁਲੀਸ ਰਿਮਾਂਡ

07:15 AM Jul 19, 2023 IST

ਐਸ.ਏ.ਐਸ.ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਸੀਨੀਅਰ ਆਈਏਐਸ ਅਫ਼ਸਰ ਸੰਜੈ ਪੋਪਲੀ ਨੂੰ ਅੱਜ ਮੁਹਾਲੀ ਦੇ ਚੀਫ਼ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ ਦੋ ਦਨਿ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਸੰਜੈ ਪੋਪਲੀ ਦੀ ਵਿਜੀਲੈਂਸ ਬਿਊਰੋ ਫਲਾਇੰਗ ਸਕੁਐਡ-1, ਮੁਹਾਲੀ ਥਾਣੇ ਵਿੱਚ ਪਿਛਲੇ ਸਾਲ 6 ਅਗਸਤ ਨੂੰ ਦਰਜ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰੀ ਪਾਈ ਗਈ ਹੈ। ਸੰਜੈ ਪੋਪਲੀ ਵੱਲੋਂ ਕੀਤੇ ਇਕਬਾਲੀਆ ਬਿਆਨ ਦੇ ਆਧਾਰ ’ਤੇ ਉਸ ਦੇ ਘਰ ’ਚੋਂ ਸੋਨੇ ਦੀਆਂ 9 ਇੱਟਾਂ (ਪ੍ਰਤੀ ਇੱਟ ਵਜ਼ਨ 1 ਕਿੱਲੋ), 49 ਸੋਨੇ ਦੇ ਬਿਸਕੁਟ (3160 ਗਰਾਮ), 12 ਸੋਨੇ ਦੇ ਸਿੱਕੇ (356 ਗ੍ਰਾਮ), ਚਾਂਦੀ ਦੀਆਂ 3 ਇੱਟਾਂ (ਪ੍ਰਤੀ ਇੱਟ ਵਜ਼ਨ 1 ਕਿੱਲੋ), 18 ਚਾਂਦੀ ਦੇ ਸਿੱਕੇ (180 ਗਰਾਮ), 4 ਐਪਲ ਆਈ-ਫੋਨ, ਇੱਕ ਸੈਮਸੰਗ ਫੋਲਡ ਫ਼ੋਨ, ਦੋ ਸੈਮਸੰਗ ਸਮਾਰਟ ਘੜੀਆਂ ਅਤੇ 3.50 ਲੱਖ ਰੁਪਏ ਬਰਾਮਦ ਹੋਏ।

Advertisement

Advertisement
Tags :
ਆਈਏਐੱਸਆਮਦਨਸੰਜੈਜਾਇਦਾਦਪੁਲੀਸਪੋਪਲੀਰਿਮਾਂਡਰੋਜ਼ਾ
Advertisement