ਅਰੁਣਾ ਚੌਧਰੀ ਵੱਲੋਂ ਨੁਕਸਾਨੀਆਂ ਫ਼ਸਲਾਂ ਦਾ ਜਾਇਜ਼ਾ
ਪੱਤਰ ਪ੍ਰੇਰਕ
ਦੀਨਾਨਗਰ, 22 ਜੁਲਾਈ
ਦਰਿਆ ਰਾਵੀ ਤੇ ਉੱਜ ਦੀ ਮਾਰ ਝੱਲ ਰਹੇ ਹਲਕਾ ਦੀਨਾਨਗਰ ਦੇ ਸਰੱਹਦੀ ਪਿੰਡਾਂ ਦੇ ਲੋਕਾਂ ਦਾ ਹਾਲ ਜਾਨਣ ਲਈ ਅੱਜ ਸਾਬਕਾ ਕੈਬਨਿਟ ਮੰਤਰੀ ਤੇ ਮੌਜੂਦਾ ਵਿਧਾਇਕਾ ਅਰੁਨਾ ਚੌਧਰੀ ਵਰ੍ਹਦੇ ਮੀਂਹ ਵਿੱਚ ਮਕੌੜਾ ਪੱਤਣ ਤੇ ਵੱਖ-ਵੱਖ ਪਿੰਡਾਂ ਵਿੱਚ ਪਹੁੰਚੇ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਹੌਸਲਾ ਬਣਾਈ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਪਿੰਡ ਬਊਪੁਰ ਅਫ਼ਗਾਨਾ, ਆਦੀ ਅਤੇ ਨੰਗਲਡਾਲਾ ਸਣੇ ਹੋਰਨਾਂ ਪਿੰਡਾਂ ’ਚ ਨੁਕਸਾਨੀਆਂ ਫ਼ਸਲਾਂ ਦਾ ਮੁਆਵਜ਼ਾ ਦੇਣ ਦੀ ਮੰਗ ਕੀਤੀ। ਉਨ੍ਹਾਂ ਪ੍ਰਤੀ ਏਕੜ 50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਉਨ੍ਹਾਂ ਪਿੰਡ ਵਜ਼ੀਰਪੁਰ ਤੋਂ ਚੌਂਤਰਾ-ਸਲਾਚ ਨੂੰ ਜੋੜਣ ਵਾਲੇ ਪੁਲ ਦਾ ਨਿਰੀਖਣ ਵੀ ਕੀਤਾ। ਇਸ ਦੌਰਾਨ ਸੂਚਨਾ ਮਿਲਦਿਆਂ ਹੀ ਸ੍ਰੀਮਤੀ ਚੌਧਰੀ ਪਿੰਡ ਓਗਰਾ ਤੋਂ ਬੀਐਸਐਫ਼ ਦੀ ਚੌਕੀ ਨੂੰ ਜਾਣ ਵਾਲੇ ਰਸਤੇ ’ਤੇ ਪਹੁੰਚੇ ਜਿੱਥੇ ਧੁੱਸੀ ਬੰਨ੍ਹ ’ਚ ਪਾੜ ਪੈ ਗਿਆ ਸੀ। ਵਿਧਾਇਕਾ ਨੇ ਐਸਡੀਐਮ ਅਰਵਿੰਦ ਕੁਮਾਰ ਅਤੇ ਤਹਿਸੀਲਦਾਰ ਤਰਸੇਮ ਲਾਲ ਨੂੰ ਆਦੇਸ਼ ਕੀਤੇ ਕਿ ਇਸ ਧੁੱਸੀ ਬੰਨ੍ਹ ਨੂੰ ਟੁੱਟਣ ਤੋਂ ਬਚਾਉਣ ਦਾ ਹਰ ਹੀਲਾ ਕੀਤਾ ਜਾਵੇ।