ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਧਾਨ ਸਭਾ ਚੋਣਾਂ: ਦਰਸ਼ਨ ਖੇੜਾ ਵੱਲੋਂ ਬਸਪਾ ਤੇ ਇਨੈਲੋ ਦੇ ਸਾਂਝੇ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ

08:52 AM Sep 08, 2024 IST
ਯਮੁਨਾਨਗਰ ਦੇ ਮਿਨੀ ਸਕੱਤਰੇਤ ਵਿੱਚ ਨਾਮਜ਼ਦਗੀ ਪੱਤਰ ਦਾਖ਼ਲ ਕਰਦੇ ਹੋਏ ਜਗਾਧਰੀ ਵਿਧਾਨ ਸਭਾ ਹਲਕੇ ਤੋ ਬਹੁਜਨ ਸਮਾਜ ਪਾਰਟੀ ਅਤੇ ਇੰਡੀਅਨ ਲੋਕ ਦਲ ਦੇ ਸਾਂਝੇ ਉਮੀਦਵਾਰ ਦਰਸ਼ਨ ਲਾਲ ਖੇੜਾ।

ਦਵਿੰਦਰ ਸਿੰਘ
ਯਮੁਨਾਨਗਰ, 7 ਸਤੰਬਰ
ਜਗਾਧਰੀ ਵਿਧਾਨ ਸਭਾ ਤੋਂ ਬਹੁਜਨ ਸਮਾਜ ਪਾਰਟੀ ਅਤੇ ਇੰਡੀਅਨ ਲੋਕ ਦਲ ਦੇ ਸਾਂਝੇ ਉਮੀਦਵਾਰ ਦਰਸ਼ਨ ਲਾਲ ਖੇੜਾ ਨੇ ਵਿਸ਼ਾਲ ਕਾਫਲੇ ਅਤੇ ਸੀਨੀਅਰ ਆਗੂਆਂ ਸਣੇ ਮਿਨੀ ਸਕੱਤਰੇਤ ਵਿੱਚ ਨਾਮਜ਼ਦਗੀ ਪੱਤਰ ਦਾਖਲ ਕੀਤਾ। ਸ੍ਰੀ ਖੇੜਾ ਦਾ ਕਾਫਲਾ ਮਾਣਕਪੁਰ ਲੱਕੜ ਮੰਡੀ, ਬੁੜੀਆ ਚੌਕ, ਅਗਰਸੇਨ ਚੌਕ ਅਤੇ ਜਗਾਧਰੀ ਬੱਸ ਸਟੈਂਡ ਤੋਂ ਹੁੰਦਾ ਹੋਇਆ ਮਿਨੀ ਸਕੱਤਰੇਤ ਪਹੁੰਚਿਆ ਅਤੇ ਨਾਮਜ਼ਦਗੀ ਦਾਖ਼ਲ ਕਰਨ ਮਗਰੋਂ ਉਨ੍ਹਾਂ ਜਗਾਧਰੀ ਸਥਿਤ ਰਾਮਲੀਲਾ ਭਵਨ ਦੇ ਸਾਹਮਣੇ ਚੋਣ ਦਫਤਰ ਦਾ ਉਦਘਾਟਨ ਵੀ ਕੀਤਾ। ਇਸ ਵਿਸ਼ਾਲ ਕਾਫ਼ਲੇ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਧਰਮਪਾਲ ਤਿਗਰਾ, ਸੂਬਾ ਜਨਰਲ ਸਕੱਤਰ ਸਹਿਰਾਮ, ਸਕੱਤਰ ਵਿਸ਼ਾਲ ਗੁੱਜਰ, ਜ਼ਿਲ੍ਹਾ ਪ੍ਰਧਾਨ ਰਾਹੁਲ, ਬ੍ਰਹਮਪਾਲ, ਰਾਮੇਸ਼ਵਰ, ਇੰਡੀਅਨ ਨੈਸ਼ਨਲ ਲੋਕ ਦਲ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ, ਯਮੁਨਾਨਗਰ ਵਿਧਾਨ ਸਭਾ ਤੋਂ ਇਨੈਲੋ ਬਸਪਾ ਉਮੀਦਵਾਰ ਦਿਲਬਾਗ ਸਿੰਘ, ਚੰਦਰਪਾਲ ਮਾੜੋ, ਜਗਾਧਰੀ ਤੋਂ ਸਾਬਕਾ ਵਿਧਾਨ ਸਭਾ ਉਮੀਦਵਾਰ ਰਾਜੀਵ ਗੁਪਤਾ ਕਾਕੂ ਸਣੇ ਬਸਪਾ ਇਨੈਲੋ ਪਾਰਟੀ ਦੇ ਹਜ਼ਾਰਾਂ ਵਰਕਰਾਂ ਤੇ ਸਮਰਥਕਾਂ ਨੇ ਚਾਰਪਹੀਆ ਵਾਹਨਾਂ ਤੇ ਮੋਟਰਸਾਈਕਲਾਂ ਨਾਲ ਸ਼ਮੂਲੀਅਤ ਕੀਤੀ । ਇਸ ਮੌਕੇ ਦਰਸ਼ਨ ਖੇੜਾ ਨੇ ਸਮੂਹ ਵਰਕਰਾਂ ਅਤੇ ਸੀਨੀਅਰ ਆਗੂਆਂ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਜਗਾਧਰੀ ਵਿਧਾਨ ਸਭਾ ਦੇ ਹਰ ਖੇਤਰ ਤੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ ਜਿਸ ਲਈ ਉਹ ਹਲਕਾ ਵਾਸੀਆਂ ਦੇ ਹਮੇਸ਼ਾ ਧੰਨਵਾਦੀ ਰਹਿਣਗੇ।

Advertisement

Advertisement