For the best experience, open
https://m.punjabitribuneonline.com
on your mobile browser.
Advertisement

ਘਰ ਵਿੱਚ ਦਾਖ਼ਲ ਹੋ ਕੇ ਵਿਅਕਤੀ ਦੀ ਕੁੱਟਮਾਰ; ਕੇਸ ਦਰਜ

05:54 AM Apr 28, 2024 IST
ਘਰ ਵਿੱਚ ਦਾਖ਼ਲ ਹੋ ਕੇ ਵਿਅਕਤੀ ਦੀ ਕੁੱਟਮਾਰ  ਕੇਸ ਦਰਜ
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 27 ਅਪਰੈਲ
ਥਾਣਾ ਜੁਲਕਾਂ ਅਧੀਨ ਪਿੰਡ ਬਹਾਦਰਪੁਰ ਫਕੀਰਾਂ ਉਰਫ ਛੰਨਾਂ ਵਿੱਚ ਘਰ ਵਿੱਚ ਦਾਖ਼ਲ ਹੋ ਕੇ ਗਰੀਬ ਵਿਅਕਤੀ ਦੀ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਸਬੰਧੀ ਜੁਲਕਾਂ ਦੀ ਪੁਲੀਸ ਨੇ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਹੈ।
ਪਿੰਡ ਬਹਾਦਰਪੁਰ ਫਕੀਰਾਂ ਉਰਫ ਛੰਨਾਂ ਦੇ ਸਾਬੀ ਸਿੰਘ ਨੇ ਥਾਣਾ ਜੁਲਕਾਂ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਕਿ 21 ਅਪਰੈਲ ਦੀ ਸ਼ਾਮ ਉਸ ਨੂੰ ਜਗਸੀਰ ਸਿੰਘ ਵਾਸੀ ਪਿੰਡ ਕਪੂਰੀ ਦਾ ਫੋਨ ਆਇਆ ਅਤੇ ਗਾਲਾਂ ਕੱਢਦਿਆਂ ਕਿਹਾ,‘ਮੈਂ ਤੇਰੇ ਘਰ ਆ ਰਿਹਾ ਹਾਂ।’ ਸ਼ਾਮ ਸਾਢੇ 5 ਵਜੇ ਜਦੋਂ ਉਹ ਆਪਣੇ ਘਰ ਦੇ ਕਮਰੇ ਵਿੱਚ ਬੈਠਾ ਸੀ ਤਾਂ ਜਗਸੀਰ ਸਿੰਘ ਤੇ ਪਰਵਿੰਦਰ ਸਿੰਘ ਉਰਫ ਪਿੰਦੀ ਵਾਸੀ ਪਿੰਡ ਕਪੂਰੀ ਨੇ ਅੰਦਰ ਵੜਦਿਆਂ ਸਾਰ ਉਸ ਦੀ ਕੁੱਟਮਾਰ ਕੀਤੀ। ਇਸ ਸਬੰਧੀ ਜੁਲਕਾਂ ਦੀ ਪੁਲੀਸ ਨੇ ਜਗਸੀਰ ਸਿੰਘ ਤੇ ਪਰਵਿੰਦਰ ਸਿੰਘ ਉਰਫ ਪਿੰਦੀ ਵਾਸੀ ਕਪੂਰੀ ਵਿਰੁੱਧ ਧਾਰਾ 452, 323, 506 ਅਤੇ 34 ਆਈ.ਪੀ.ਸੀ. ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਗਸੀਰ ਸਿੰਘ ਨੂੰ ਪੁਲੀਸ ਨੇ ਗ੍ਰਿਫਤਾਰ ਕਰ ਲਿਆ ਹੈ ਜਦੋਂ ਕਿ ਪਰਵਿੰਦਰ ਸਿੰਘ ਅਜੇ ਫਰਾਰ ਹੈ।

Advertisement

Advertisement
Author Image

joginder kumar

View all posts

Advertisement
Advertisement
×