ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

09:26 AM Jun 30, 2024 IST

ਪੱਤਰ ਪ੍ਰੇਰਕ
ਜਲੰਧਰ, 29 ਜੂਨ
ਇੱਥੋਂ ਦੇ ਪ੍ਰੈੱਸ ਕਲੱਬ ਚੌਕ ਨੇੜੇ ਕੁਝ ਨੌਜਵਾਨਾਂ ਨੇ ਪਹਿਲਾਂ ਇਕ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਦੋਂ ਮੁਲਜ਼ਮ ਉਥੋਂ ਭੱਜਣ ਲੱਗੇ ਤਾਂ ਇਕ ਜਣੇ ਨੂੰ ਦੂਜੀ ਧਿਰ ਨੇ ਫੜ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਮੁਲਜ਼ਮਾਂ ਦੀ ਇੱਕ ਤਲਵਾਰ ਅਤੇ ਇੱਕ ਹਥਿਆਰ ਵਾਰਦਾਤ ਵਾਲੀ ਥਾਂ ’ਤੇ ਹੀ ਰਹਿ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ 3.30 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਤਿੰਨ ਮੁਲਜ਼ਮਾਂ ਨੇ ਦੂਜੇ ਪਾਸੇ ਤੋਂ ਆ ਰਹੇ ਨੌਜਵਾਨ ’ਤੇ ਹਮਲਾ ਕਰ ਦਿੱਤਾ। ਤਿੰਨੋਂ ਮੁਲਜ਼ਮਾਂ ਕੋਲ ਤੇਜ਼ਧਾਰ ਹਥਿਆਰ ਸਨ। ਇਕ ਮੁਲਜ਼ਮ ਕੋਲ ਪਿਸਤੌਲ ਵੀ ਸੀ। ਪਹਿਲਾਂ ਉਕਤ ਮੁਲਜ਼ਮਾਂ ਨੇ ਨੌਜਵਾਨ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਕਰੀਬ ਦਸ ਮਿੰਟ ਤੱਕ ਚੱਲੀ। ਲੋਕਾਂ ਦੀ ਭੀੜ ਇਕੱਠੀ ਹੁੰਦੀ ਦੇਖ ਮੁਲਜ਼ਮ ਮੌਕੇ ਤੋਂ ਭੱਜ ਗਏ ਪਰ ਦੂਜੇ ਪਾਸੇ ਤੋਂ ਜ਼ਖਮੀ ਨੌਜਵਾਨ ਦੇ ਸਾਥੀਆਂ ਨੇ ਮੌਕੇ ’ਤੇ ਹੀ ਇਕ ਹਮਲਾਵਰ ਨੂੰ ਫੜ ਲਿਆ ਅਤੇ ਉਸ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਕਾਹਲੀ ਵਿੱਚ ਮੁਲਜ਼ਮਾਂ ਦੀ ਇੱਕ ਵੱਡੀ ਤਲਵਾਰ ਅਤੇ ਹਥਿਆਰ ਮੌਕੇ ’ਤੇ ਹੀ ਰਹਿ ਗਏ। ਘਟਨਾ ਦੀ ਸੂਚਨਾ ਥਾਣਾ ਡਿਵੀਜ਼ਨ ਨੰਬਰ-4 ਦੀ ਪੁਲੀਸ ਨੂੰ ਦੇ ਦਿੱਤੀ ਗਈ ਹੈ। ਪੁਲੀਸ ਮਾਮਲੇ ਦੀ ਜਾਂਚ ਲਈ ਮੌਕੇ ’ਤੇ ਪਹੁੰਚ ਗਈ ਸੀ। ਪੁਲੀਸ ਨੇ ਵਾਰਦਾਤ ਵਾਲੀ ਥਾਂ ਤੋਂ ਹਥਿਆਰ ਬਰਾਮਦ ਕਰ ਲਏ ਹਨ।

Advertisement

Advertisement
Advertisement