ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹੁੱਲੜਬਾਜ਼ੀ ਤੋਂ ਰੋਕਣ ’ਤੇ ਹਮਲਾ; ਬਜ਼ੁਰਗ ਦੀ ਮੌਤ

08:56 AM Nov 03, 2024 IST

ਗੁਰਬਖਸ਼ਪੁਰੀ
ਤਰਨ ਤਾਰਨ, 2 ਨਵੰਬਰ
ਇੱਥੋਂ ਦੀ ਸਰਹਾਲੀ ਰੋਡ ਦੀ ਆਜ਼ਾਦ ਨਗਰ ਆਬਾਦੀ ਵਿੱਚ ਹੁੱਲੜਬਾਜ਼ਾਂ ਦੇ ਹਮਲੇ ਵਿੱਚ ਬਜ਼ੁਰਗ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਬਿੱਲੂ ਰਾਮ ਵਜੋਂ ਹੋਈ ਹੈ। ਤੀਹ ਦੇ ਕਰੀਬ ਹੁੱਲੜਬਾਜ਼ ਬੀਤੀ ਰਾਤ ਬੁਲੇਟ ਮੋਟਰਸਾਈਕਲਾਂ ਦੇ ਪਟਾਕੇ ਵਜਾ ਰਹੇ ਸਨ। ਆਬਾਦੀ ਦੇ ਲੋਕਾਂ ਨੇ ਜਦੋਂ ਹੁੱਲੜਬਾਜ਼ਾਂ ਦੀ ਟੋਲੀ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਬਜ਼ੁਰਗ ਦੀ ਮੌਤ ਹੋ ਗਈ, ਜਦੋਂਕਿ ਸੱਤ ਹੋਰ ਜ਼ਖ਼ਮੀ ਹੋ ਗਏ ਹਨ। ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਹੁੱਲੜਬਾਜ਼ ਆਪੋ-ਆਪਣੇ ਬੁਲੇਟ ਮੋਟਰਸਾਈਕਲਾਂ ਨਾਲ ਪਟਾਕੇ ਵਜਾ ਰਹੇ ਸਨ ਅਤੇ ਲਗਾਤਾਰ ਸੜਕ ਦੇ ਚੱਕਰ ਕੱਟ ਰਹੇ ਸਨ| ਇਨ੍ਹਾਂ ਦੀ ਅਗਵਾਈ ਉਸੇ ਹੀ ਆਬਾਦੀ ਦੇ ਵਾਸੀ ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਕਰਨ ਆਦਿ ਕਰ ਰਹੇ ਸਨ। ਇਸ ਦੌਰਾਨ ਆਬਾਦੀ ਦੇ ਵਸਨੀਕ ਤੇ ਮ੍ਰਿਤਕ ਬਿੱਲੂ ਰਾਮ ਦੇ ਲੜਕੇ ਦੀਪ ਚੰਦ ਅਤੇ ਹੋਰਨਾਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਹੁੱਲੜਬਾਜ਼ਾਂ ਨੇ ਬੇਸਬਾਲਾਂ, ਦਾਤਰਾਂ ਤੇ ਕਿਰਪਾਨਾਂ ਨਾਲ ਆਬਾਦੀ ਦੇ ਵਸਨੀਕਾਂ ’ਤੇ ਹਮਲਾ ਕਰ ਦਿੱਤਾ| ਇਸ ਹਮਲੇ ਵਿੱਚ ਬਿੱਲੂ ਰਾਮ (65) ਦੀ ਮੌਕੇ ’ਤੇ ਹੀ ਮੌਤ ਹੋ ਗਈ। ਸਥਾਨਕ ਥਾਣਾ ਸਿਟੀ ਦੀ ਪੁਲੀਸ ਨੇ ਇਸ ਸਬੰਧੀ ਭਾਰਤੀ ਨਿਆਏ ਸੰਹਿਤਾ (ਬੀਐੱਨਐੱਸ) ਦੀਆਂ ਵੱਖ-ਵੱਖ ਧਾਰਾਵਾਂ 103, 190,191, 333, 115 (2) ਤਹਿਤ ਕੇਸ ਦਰਜ ਕੀਤਾ ਹੈ| ਮੁਲਜ਼ਮ ਫ਼ਰਾਰ ਚੱਲ ਰਹੇ ਹਨ|

Advertisement

Advertisement