For the best experience, open
https://m.punjabitribuneonline.com
on your mobile browser.
Advertisement

ਅਸਾਂਜ ਅਮਰੀਕਾ ਨਾਲ ਸਮਝੌਤੇ ਤਹਿਤ ਦੋਸ਼ ਕਬੂਲ ਕਰਕੇ ਜੇਲ੍ਹ ਜਾਣ ਤੋਂ ਬਚਣਗੇ

12:53 PM Jun 25, 2024 IST
ਅਸਾਂਜ ਅਮਰੀਕਾ ਨਾਲ ਸਮਝੌਤੇ ਤਹਿਤ ਦੋਸ਼ ਕਬੂਲ ਕਰਕੇ ਜੇਲ੍ਹ ਜਾਣ ਤੋਂ ਬਚਣਗੇ
Advertisement

ਵਾਸ਼ਿੰਗਟਨ, 25 ਜੂਨ
ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜ ਅਮਰੀਕੀ ਨਿਆਂ ਵਿਭਾਗ ਨਾਲ ਹੋਏ ਸਮਝੌਤੇ ਤਹਿਤ ਇਕ ਗੰਭੀਰ ਦੋਸ਼ ਮੰਨਣਗੇ, ਜਿਸ ਨਾਲ ਗੁਪਤ ਦਸਤਾਵੇਜ਼ ਪ੍ਰਕਾਸ਼ਤ ਕਰਨ ਨਾਲ ਸਬੰਧਤ ਉਸ ਕਾਨੂੰਨੀ ਕੇਸ ਦਾ ਨਿਬੇੜਾ ਹੋ ਜਾਵੇਗਾ, ਜੋ ਕਈ ਮਹਾਂਦੀਪਾਂ ਵਿੱਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਨਿਆਂ ਵਿਭਾਗ ਨੇ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਹੈ ਕਿ ਅਸਾਂਜ ਅਮਰੀਕੀ ਅਧਿਕਾਰ ਖੇਤਰ ਦੇ ਅਧੀਨ ਮਾਰੀਆਨਾ ਟਾਪੂ ਦੀ ਸੰਘੀ ਅਦਾਲਤ ਵਿੱਚ ਪੇਸ਼ ਹੋਣਗੇ, ਜਿੱਥੇ ਉਨ੍ਹਾਂ ਨੂੰ ਕੌਮੀ ਸੁਰੱਖਿਆ ਨਾਲ ਸਬੰਧਤ ਗੈਰ-ਕਾਨੂੰਨੀ ਢੰਗ ਨਾਲ ਗੁਪਤ ਜਾਣਕਾਰੀ ਹਾਸਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਇਨ੍ਹਾਂ ਨੂੰ ਪ੍ਰਕਾਸ਼ਤ ਕਰਨ ਦੀ ਸਾਜ਼ਿਸ਼ ਰਚਣ ਲਈ ਜਾਸੂਸੀ ਐਕਟ ਦੇ ਤਹਿਤ ਦੋਸ਼ਾਂ ਨੂੰ ਸਵੀਕਾਰ ਕਰਨਗੇ। ਸੂਤਰਾਂ ਮੁਤਾਬਕ ਅਸਾਂਜ ਅੱਜ ਦੋਸ਼ੀ ਕਬੂਲ ਕਰਨਗੇ ਅਤੇ ਉਨ੍ਹਾਂ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਤੋਂ ਬਾਅਦ ਉਨ੍ਹਾਂ ਦੇ ਦੇ ਆਸਟਰੇਲੀਆ ਪਰਤਣ ਦੀ ਸੰਭਾਵਨਾ ਹੈ। ਇਸ ਕੇਸ ਦੀ ਸੁਣਵਾਈ ਮਾਰੀਆਨਾ ਟਾਪੂ ਵਿੱਚ ਹੋ ਰਹੀ ਹੈ ਕਿਉਂਕਿ ਅਸਾਂਜ ਨੇ ਅਮਰੀਕਾ ਦੀ ਯਾਤਰਾ ਕਰਨ ਤੋਂ ਇਨਕਾਰ ਕੀਤਾ ਸੀ ਅਤੇ ਮਾਰੀਆਨਾ ਟਾਪੂ ਦੀ ਅਦਾਲਤ ਆਸਟਰੇਲੀਆ ਦੇ ਨੇੜੇ ਹੈ। ਸਮਝੌਤੇ ਤਹਿਤ ਅਸਾਂਜ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰਨਗੇ ਤੇ ਉਨ੍ਹਾਂ ਨੂੰ ਜੇਲ੍ਹ ਵਿੱਚ ਹੋਰ ਸਮਾਂ ਨਹੀਂ ਬਿਤਾਉਣਾ ਪਵੇਗਾ। ਉਨ੍ਹਾਂ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇਗਾ।

Advertisement

Advertisement
Author Image

Advertisement
Advertisement
×