ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਾਮ ਵਿਧਾਨ ਸਭਾ ਵੱਲੋਂ ਨਮਾਜ਼ ਲਈ ਦੋ ਘੰਟੇ ਦੀ ਛੁੱਟੀ ਖ਼ਤਮ

07:43 AM Aug 31, 2024 IST

ਗੁਹਾਟੀ: ਅਸਾਮ ਵਿਧਾਨ ਸਭਾ ਮੁਸਲਿਮ ਵਿਧਾਇਕਾਂ ਨੂੰ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ ਲਈ ਦਿੱਤੀ ਜਾਣ ਵਾਲੀ ਦੋ ਘੰਟੇ ਦੀ ਛੁੱਟੀ ਖਤਮ ਕਰੇਗੀ। ਮੁੱਖ ਮਤਰੀ ਹਿਮੰਤ ਬਿਸਵਾ ਸਰਮਾ ਨੇ ਇਸ ਦੀ ਜਾਣਕਾਰੀ ਦਿੱਤੀ। ਵਿਧਾਨ ਸਭਾ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨਿਯਮ ਅਗਲੇ ਸੈਸ਼ਨ ਤੋਂ ਲਾਗੂ ਕੀਤਾ ਜਾਵੇਗਾ। ਸਰਮਾ ਨੇ ‘ਐਕਸ’ ’ਤੇ ਪਾਈ ਪੋਸਟ ’ਚ ਕਿਹਾ, ‘ਦੋ ਘੰਟੇ ਦੀ ਜੁਮਾ ਬਰੇਕ ਖਤਮ ਕਰਕੇ ਅਸਾਮ ਵਿਧਾਨ ਸਭਾ ਨੇ ਕੰਮਕਾਰ ਨੂੰ ਤਰਜੀਹ ਦਿੱਤੀ ਹੈ ਅਤੇ ਬਸਤੀਵਾਦੀ ਬੋਝ ਦਾ ਇੱਕ ਹੋਰ ਨਿਸ਼ਾਨ ਖਤਮ ਕੀਤਾ ਹੈ। ਇਹ ਰਵਾਇਤ ਮੁਸਲਿਮ ਲੀਗ ਦੇ ਸਯਦ ਸਾਦੁੱਲ੍ਹਾ ਨੇ 1937 ’ਚ ਸ਼ੁਰੂ ਕੀਤੀ ਸੀ।’ ਅਧਿਕਾਰੀ ਨੇ ਦੱਸਿਆ ਕਿ ਆਖਰੀ ਵਾਰ ਦੋ ਘੰਟੇ ਦੀ ਬਰੇਕ ਸ਼ੁੱਕਰਵਾਰ ਨੂੰ ਦਿੱਤੀ ਗਈ ਜੋ ਵਿਧਾਨ ਸਭਾ ਦੇ ਸੈਸ਼ਨ ਦਾ ਆਖਰੀ ਦਿਨ ਸੀ। -ਪੀਟੀਆਈ

Advertisement

Advertisement