ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਾਮ: ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਅਤਿਵਾਦੀ ਹਲਾਕ

07:31 AM Jul 18, 2024 IST
ਅਤਿਵਾਦੀਆਂ ਨਾਲ ਮੁਕਾਬਲੇ ਮਗਰੋਂ ਬਰਾਮਦ ਕੀਤੇ ਗਏ ਹਥਿਆਰ ਦਿਖਾਉਂਦੇ ਹੋਏ ਪੁਲੀਸ ਅਧਿਕਾਰੀ। -ਫੋਟੋ: ਪੀਟੀਆਈ

ਸਿਲਚਰ, 17 ਜੁਲਾਈ
ਅਸਾਮ ਦੇ ਕਛਾਰ ਜ਼ਿਲ੍ਹੇ ’ਚ ਅੱਜ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ’ਚ ਹਮਾਰ ਦੇ ਘੱਟ ਤੋਂ ਘੱਟ ਤਿੰਨ ਅਤਿਵਾਦੀ ਮਾਰੇ ਗਏ ਜਦਕਿ ਕਈ ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਐਕਸ ’ਤੇ ਕਿਹਾ, ‘ਸਵੇਰੇ ਸਵੇਰੇ ਇੱਕ ਮੁਹਿੰਮ ਦੌਰਾਨ ਕਛਾਰ ਜ਼ਿਲ੍ਹੇ ਦੀ ਪੁਲੀਸ ਨੇ ਅਸਾਮ ਤੇ ਗੁਆਂਢੀ ਸੂਬੇ ਮਨੀਪੁਰ ਦੇ ਹਮਾਰ ਨਾਲ ਸਬੰਧਤ ਤਿੰਨ ਅਤਿਵਾਦੀਆਂ ਨੂੰ ਮਾਰ ਮੁਕਾਇਆ ਹੈ। ਪੁਲੀਸ ਨੇ ਦੋ ਏਕੇ ਰਾਈਫਲਾਂ, ਇੱਕ ਹੋਰ ਰਾਈਫਲ ਤੇ ਇੱਕ ਪਿਸਤੌਲ ਵੀ ਬਰਾਮਦ ਕੀਤੀ ਹੈ।’ ਗੁਹਾਟੀ ਸਥਿਤ ਅਸਾਮ ਪੁਲੀਸ ਹੈੱਡਕੁਆਰਟਰ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਲੀਸ ਦੇ ਕੁਝ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ, ‘ਅਸੀਂ ਅਜੇ ਇਹ ਨਹੀਂ ਦੱਸ ਸਕਦੇ ਕਿ ਉਨ੍ਹਾਂ ਨੂੰ ਕਿਸ ਤਰ੍ਹਾਂ ਦੀਆਂ ਸੱਟਾਂ ਵੱਜੀਆਂ ਹਨ। ਸਾਨੂੰ ਅਜੇ ਤੱਕ ਕਛਾਰ ਜ਼ਿਲ੍ਹਾ ਪੁਲੀਸ ਤੋਂ ਰਿਪੋਰਟ ਨਹੀਂ ਮਿਲੀ ਹੈ।’
ਸੂਤਰਾਂ ਅਨੁਸਾਰ ਪੁਲੀਸ ਨੇ ਲੰਘੀ ਰਾਤ ਪੂਰਬੀ ਢੋਲਾ ਗੰਗਾਨਗਰ ਤੋਂ ਤਿੰਨ ਅਤਿਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਜਾਣਕਾਰੀ ਨਹੀਂ ਦਿੱਤੀ ਗਈ ਕਿ ਉਹ ਕਿਸ ਸੰਗਠਨ ਨਾਲ ਸਬੰਧਤ ਸਨ। ਉਨ੍ਹਾਂ ਦੱਸਿਆ, ‘ਪੁਲੀਸ ਨੇ ਇੱਕ ਆਟੋ-ਰਿਕਸ਼ਾ ਬਰਾਮਦ ਕੀਤਾ ਜਿਸ ਦੀ ਵਰਤੋਂ ਅਤਿਵਾਦੀਆਂ ਨੇ ਕੀਤੀ ਸੀ। ਉਸ ਵਿਚੋਂ ਇੱਕ ਏਕੇ-47 ਰਾਈਫਲ, ਇੱਕ ਪਿਸਤੌਲ ਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲੀਸ ਦੀ ਇਕ ਟੀਮ ਹੋਰ ਅਤਿਵਾਦੀਆਂ ਦੀ ਭਾਲ ਲਈ ਅੱਜ ਸਵੇਰੇ ਤਿੰਨਾਂ ਨੂੰ ਭਵਨ ਹਿੱਲਜ਼ ਇਲਾਕੇ ’ਚ ਲੈ ਕੇ ਗਈ। ਉਸ ਸਮੇਂ ਮੁਕਾਬਲਾ ਹੋਇਆ।’ ਸੂਤਰਾਂ ਨੇ ਦੱਸਿਆ ਕਿ ਇੱਕ ਘੰਟੇ ਤੋਂ ਵੀ ਵੱਧ ਸਮੇਂ ਤੱਕ ਚੱਲੇ ਮੁਕਾਬਲੇ ’ਚ ਤਿੰਨ ਅਤਿਵਾਦੀ ਮਾਰੇ ਗਏ ਜਦਕਿ ਤਿੰਨ ਪੁਲੀਸ ਮੁਲਾਜ਼ਮ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਸਾਰੇ ਜ਼ਖ਼ਮੀਆਂ ਨੂੰ ਸਿਲਚਰ ਦੇ ਮੈਡੀਕਲ ਕਾਲਜ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਛਾਰ ਦੇ ਐੱਸਪੀ ਨੁਮਲ ਮਹੱਤਾ ਤੇ ਹੋਰ ਸੀਨੀਅਰ ਅਧਿਕਾਰੀ ਘਟਨਾ ਸਥਾਨ ’ਤੇ ਪਹੁੰਚ ਗਏ ਹਨ। -ਪੀਟੀਆਈ

Advertisement

Advertisement