For the best experience, open
https://m.punjabitribuneonline.com
on your mobile browser.
Advertisement

ਅਸਾਮ: ਡਬਿਰੂਗੜ੍ਹ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਗ੍ਰਿਫ਼ਤਾਰ

07:02 AM Mar 09, 2024 IST
ਅਸਾਮ  ਡਬਿਰੂਗੜ੍ਹ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਗ੍ਰਿਫ਼ਤਾਰ
Advertisement

ਡਬਿਰੂਗੜ੍ਹ: ਡਬਿਰੂਗੜ੍ਹ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਨਰਿਪੇਨ ਦਾਸ ਨੂੰ ਇੱਥੇ ਜੇਲ੍ਹ ’ਚ ਬੰਦ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੈਂਬਰਾਂ ਤੋਂ ਸਮਾਰਟਫੋਨਾਂ ਸਣੇ ਹੋਰ ਡਿਜੀਟਲ ਉਪਕਰਨ ਬਰਾਮਦ ਹੋਣ ਮਗਰੋਂ ਅੱਜ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੁਲੀਸ ਕਪਤਾਨ ਵੀ.ਵੀ. ਰਾਕੇਸ਼ ਰੈੱਡੀ ਨੇ ਦੱਸਿਆ ਕਿ ਪਿਛਲੇ ਮਹੀਨੇ ਜੇਲ੍ਹ ਵਿੱਚੋਂ ਉਪਕਰਨਾਂ ਦੀ ਬਰਾਮਦਗੀ ਸਬੰਧੀ ਜਾਂਚ ਦੌਰਾਨ ਜੇਲ੍ਹ ਸੁਪਰਡੈਂਟ ਤੇ ਸਟਾਫ ਦੀ ਕੌਮੀ ਸੁਰੱਖਿਆ ਕਾਨੂੰਨ ਤਹਿਤ ਗ੍ਰਿਫਤਾਰ ਬੰਦੀਆਂ ਨਾਲ ਮਿਲੀਭੁਗਤ ਬਾਰੇ ਪਤਾ ਲੱਗਾ। ਉਨ੍ਹਾਂ ਦੱਸਿਆ ਕਿ ਮੋਬਾਈਲ ਡਾਟਾ, ਡਿਜੀਟਲ ਸਬੂਤਾਂ ਦੇ ਆਧਾਰ ’ਤੇ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਸੀ ਤੇ ਜੇਲ੍ਹ ਸੁਪਰਡੈਂਟ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×