ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅਸਾਮ ਦੇ ਵਿਧਾਇਕਾਂ ਨੇ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਵੇਖੀ

08:35 AM Jul 04, 2023 IST

ਪੱਤਰ ਪ੍ਰੇਰਕ
ਅਟਾਰੀ, 3 ਜੁਲਾਈ
ਆਸਾਮ ਵਿਧਾਨ ਸਭਾ ਦੇ 5 ਵਿਧਾਇਕਾਂ ਅਤੇ 4 ਕਮੇਟੀ ਮੈਂਬਰਾਂ ਨੇ ਅੱਜ ਅਟਾਰੀ-ਵਾਹਗਾ ਸਰਹੱਦ ’ਤੇ ਦੋਵਾਂ ਮੁਲਕਾਂ ਦੀਆਂ ਸਰਹੱਦੀ ਸੁਰੱਖਿਆ ਫੋਰਸਾਂ, ਸੀਮਾ ਸੁਰੱਖਿਆ ਬਲ ਅਤੇ ਪਾਕਿਸਤਾਨੀ ਰੇਂਜਰਜ਼ ਜਵਾਨਾਂ ਵਿਚਕਾਰ ਝੰਡਾ ਉਤਾਰਨ ਦੀ ਰਸਮ (ਰੀਟਰੀਟ ਸੈਰੇਮਨੀ) ਵੇਖੀ। ਇਸ ਮੌਕੇ ਉਨ੍ਹਾਂ ਨੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਦੀ ਸ਼ਲਾਘਾ ਕੀਤੀ ਅਤੇ ਸਟੇਡੀਅਮ, ਅਜਾਇਬਘਰ, ਬਾਰਡਰ ਪਿੱਲਰ ਨੰਬਰ 102 ਵੇਖਿਆ ਵੀ ਵੇਖੇ। ਉਨ੍ਹਾਂ ਇਥੇ ਯਾਦਗਾਰੀ ਤਸਵੀਰਾਂ ਵੀ ਖਿੱਚਵਾਈਆਂ। ੳੁਨ੍ਹਾਂ ਆਖਿਆ ਕਿ ਝੰਡਾ ੳੁਤਾਰਨ ਦੀ ਰਸਮ ਦੇਖ ਕੇ ਦਿਨ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਮੌਕੇ ਅਰੁਣ ਮਾਹਲ ਪ੍ਰੋਟੋਕੋਲ ਅਫ਼ਸਰ ਦਿਹਾਤੀ ਪੁਲਿਸ ਅੰਮ੍ਰਿਤਸਰ ਵੀ ਵਫ਼ਦ ਦੇ ਨਾਲ ਮੌਜੂਦ ਸਨ। ਬੀਤੇ ਦਿਨੀਂ ਨਾਗਾਲੈਂਡ ਦੇ ਮੁੱਖ ਮੰਤਰੀ ਦੀ ਧੀ ਮਿਸ ਅਬੋਲੀ ਯੈਕਥੋਮੀ ਨੇ ਵੀ ਪਰਿਵਾਰਕ ਸਮੇਤ ਝੰਡਾ ੳੁਤਾਰਨ ਦੀ ਰਸਮ ਦੇਖੀ ਸੀ।

Advertisement

Advertisement
Tags :
ਅਸਾਮਅਟਾਰੀਸਰਹੱਦਸੈਰੇਮਨੀਰੀਟਰੀਟਵਿਧਾਇਕਾਂਵੇਖੀ
Advertisement