Assam cabinet expansion: ਅਸਾਮ ਦੇ ਚਾਰ ਵਿਧਾਇਕ 7 ਨੂੰ ਮੰਤਰੀ ਵਜੋਂ ਲੈਣਗੇ ਹਲਫ਼
08:22 PM Dec 05, 2024 IST
Advertisement
ਗੁਹਾਟੀ, 5 ਦਸੰਬਰ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸ਼ਰਮਾ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਵਜ਼ਾਰਤ ਦਾ ਵਿਸਥਾਰ 7 ਦਸੰਬਰ ਨੂੰ ਕੀਤਾ ਜਾਵੇਗਾ ਅਤੇ ਚਾਰ ਵਿਧਾਇਕ ਮੰਤਰੀ ਵਜੋਂ ਹਲਫ਼ ਲੈਣਗੇ। ਮੁੱਖ ਮੰਤਰੀ ਸ਼ਰਮਾ ਨੇ ਐਕਸ ’ਤੇ ਕਿਹਾ, “ਇਹ ਦੱਸਦਿਆਂ ਖੁਸ਼ੀ ਹੋ ਰਹੀ ਹੈ ਕਿ 7 ਦਸੰਬਰ ਨੂੰ ਦੁਪਹਿਰ 12 ਵਜੇ ਹੇਠਾਂ ਦਿੱਤੇ ਸਹਿਯੋਗੀਆਂ ਨੂੰ ਸਾਡੀ ਵਜ਼ਾਰਤ ਵਿੱਚ ਮੰਤਰੀ ਵਜੋਂ ਹਲਫ਼ ਦਿਵਾਇਆ ਜਾਵੇਗਾ। (ਉਹ ਹਨ) 1. ਸ੍ਰੀ ਪ੍ਰਸ਼ਾਂਤ ਫੂਕਨ, ਵਿਧਾਇਕ 2. ਸ੍ਰੀ ਕੌਸ਼ਿਕ ਰਾਏ, ਵਿਧਾਇਕ 3. ਸ੍ਰੀ ਕ੍ਰਿਸ਼ਨੇਂਦੂ ਪਾਲ, ਵਿਧਾਇਕ 4. ਸ੍ਰੀ ਰੁਪੇਸ਼ ਗੋਆਲਾ, ਵਿਧਾਇਕ। ਉਨ੍ਹਾਂ ਵਿੱਚੋਂ ਹਰੇਕ ਨੂੰ ਮੇਰੇ ਵੱਲੋਂ ਸ਼ੁਭਕਾਮਨਾਵਾਂ!” ਇਹ ਸਾਰੇ ਭਾਜਪਾ ਵਿਧਾਇਕ ਹਨ। ਇਨ੍ਹਾਂ ਵਿੱਚੋਂ ਕੌਸ਼ਿਕ ਰਾਏ ਅਤੇ ਰੁਪੇਸ਼ ਗੁਆਲਾ ਪਹਿਲੀ ਵਾਰ ਵਿਧਾਇਕ ਬਣੇ ਹਨ। ਇਸ ਵਿਸਤਾਰ ਨਾਲ ਵਜ਼ਾਰਤ ਵਿੱਚ ਮੰਤਰੀਆਂ ਦੀ ਗਿਣਤੀ 20 ਹੋ ਜਾਵੇਗੀ। -ਪੀਟੀਆਈ
Advertisement
Advertisement
Advertisement